ਅਗਨੀਵੀਰ ਅਤੇ ਪੰਜਾਬ ਪੁਲਿਸ ਵਿੱਚ ਸਿਪਾਹੀ ਦੀ ਭਰਤੀ ਲਈ ਸੀ ਪਾਇਟ ਵਿਖੇ ਸਿਖਲਾਈ ਸ਼ੁਰੂ

ਫ਼ਤਹਿਗੜ੍ਹ ਸਾਹਿਬ, 16 ਮਾਰਚਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ-ਪਾਈਟ) ਕੈਪ ਸਹੀਦਗੜ੍ਹ ਵਿਖੇ ਅਗਨੀਵੀਰ ਅਤੇ ਪੰਜਾਬ ਪੁਲਿਸ ਕਾਸਟੇਬਲ ਦੇ ਪੇਪਰ ਦੀ ਤਿਆਰੀ ਚਲ ਰਹੀ ਹੈ। ਇਹ ਜਾਣਕਾਰੀ ਕੈਪਟਨ ਨਰੇਂਦਰ ਕੁਮਾਰ ਸਿੰਘ ਟਰੇਨਿੰਗ ਅਫਸਰ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਚਾਹਵਾਨ ਯੁਵਕ ਜਲਦੀ ਤੋ ਜਲਦੀ ਆਪਣੇ ਸਰਟੀਫਿਕੇਟਾਂ ਦੀਆ ਫੋਟੋ ਕਾਪੀਆ ਅਤੇ ਦੋ ਪਾਸਪੋਰਟ ਫੋਟੋ ਨਾਲ ਲੈ ਕੇ ਸੀ-ਪਾਈਟ ਕੈਂਪ ਸਹੀਦਗੜ੍ਹ ਨੇੜੇ ਬੱਸੀ ਪਠਾਣਾ ਵਿਖੇ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਖਾਣਾ ਤੇ ਰਿਹਾਇਸ ਦੀ ਸਹੂਲਤ ਪੰਜਾਬ ਸਰਕਾਰ ਵੱਲੋ ਮੁਫਤ ਦਿੱਤੀ ਜਾਵੇਗੀ।

Leave a Reply

Your email address will not be published. Required fields are marked *