ਪੰਜਾਬ ਸਰਕਾਰ ਦੇ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੱਕਣ ਲਈ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਵਸ ਮੌਕੇ ਰਾਸ਼ਟਰੀ ਖੇਡ ਦਿਵਸ ਦੇ ਮਦੇਨਜਰ ਖੇਡਾਂ ਵਤਨ ਪੰਜਾਬ ਦੀਆਂ 2025 ਤਹਿਤ ਪੂਰੇ ਪੰਜਾਬ ਵਿਚ ਮਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਤਹਿਤ ਇਹ ਮਸ਼ਾਲ ਮਾਰਚ ਨੂੰ ਜਿਲ੍ਹਾ ਫਾਜਿਲਕਾ ਵਿਖੇ ਪਹੁੰਚਣ ਤੇ ਸਮੂਹ ਪ੍ਰਸ਼ਾਸਨ ਵੱਲੋ ਸਵਾਗਤ ਕੀਤਾ ਗਿਆ। ਇਸ ਮਸ਼ਾਲ ਮਾਰਚ ਦੌਰਾਨ ਵਿਧਾਇਕ ਫਾਜਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਦੀ ਧਰਮਪਤਨੀ ਮੈਡਮ ਖੁਸ਼ਬੂ ਸਵਨਾ ਬਤੌਰ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ।

ਇਸ ਮਸ਼ਾਲ ਮਾਰਚ ਦਾ ਮੁੱਖ ਉਦੇਸ਼ ਵੱਧ ਤੋ ਵੱਧ ਨੌਜਵਾਨਾਂ ਨੂੰ ਖੇਡਾਂ ਬਾਰੇ ਜਾਗਰੂਕ ਕਰਨਾ ਹੋਵੇਗਾ। ਪੂਰੇ ਪੰਜਾਬ ਵਿੱਚ ਮਸ਼ਾਲ ਮਾਰਚ ਸੰਪੰਨ ਹੋਣ ਉਪਰੋਤ ਸਮੂਹ ਜਿਲਿ੍ਹਆਂ ਵਿੱਚ ਬਲਾਕ ਪੱਧਰੀ, ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਦੇ ਆਗਾਜ ਹੋਣਗੇ।

ਉਹਨਾਂ ਵੱਲੋ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2025 ਕਰਵਾਉਣ ਲਈ ਧੰਨਵਾਦ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਤਾਂ ਜ਼ੋ ਜਿਲ੍ਹਾ ਫਾਜਿਲਕਾ ਅਤੇ ਪੰਜਾਬ ਦਾ ਨਾਮ ਰੋਸ਼ਨ ਹੋਰ ਕੀਤਾ ਜਾ ਸਕੇ।ਉਨ੍ਹਾਂ ਦੇ ਨਾਲ ਅਲਕਾ ਜੁਨੇਜਾ ਜਿਲ੍ਹਾ ਪ੍ਰਧਾਨ, ਮੰਜੂ ਸੇਤੀਆ ਹਲਕਾ ਕੋਆਰਡੀਨੇਟਰ, ਕੁਸਮ ਲਤਾ, ਸੋਮਾ ਰਾਣੀ, ਸੰਦੀਪ ਚਲਾਨਾ, ਬਿੱਟੂ ਸੇਤੀਆ, ਅਜੇ, ਸ਼ੇਖਰ, ਜਨਕ, ਬਬਲੀ ਅਤੇ ਹੋਰ ਪਤਵੰਤੇ ਸਜਨ ਇਸ ਦੌਰਾਨ ਹਾਜਿਰ ਹੋਏ।

ਇਸ ਤੋ ਇਲਾਵਾ ਪ੍ਰੋਗਰਾਮ ਦੌਰਾਨ ਖਿਡਾਰੀਆਂ ਤੋ ਇਲਾਵਾ ਸ੍ਰੀ ਰੁਪਿੰਦਰ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਫਾਜਿਲਕਾ, ਸ੍ਰੀ ਜਤਿੰਦਰ ਸਿੰਘ ਡੀ.ਐੱਸ.ਪੀ ਪੰਜਾਬ ਪੁਲਿਸ, ਸਟੇਜ਼ ਸੈਕਟਰੀ ਵਨੀਤਾ ਕਟਾਰੀਆਂ ਸੀ: ਸੈ: ਸਕੂਲ ਲਾਧੂਕਾ, ਸ੍ਰੀ ਜਤਿੰਦਰ ਸਿੰਘ ਸੀਨੀਅਰ ਸਹਾਇਕ ਅਤੇ ਵਿਭਾਗ ਕੋਚਿਜ ਅਤੇ ਦਫਤਰੀ ਸਟਾਫ ਮੌਕੇ ਤੇ ਹਾਜਿਰ ਸਨ
