ਨਗਰ ਨਿਵਾਸੀਆਂ ਨੂੰ ਡੇਂਗੂ ਤੋਂ ਸੁਰੱਖਿਅਤ ਰੱਖਣ ਲਈ ਨਗਰ ਨਿਗਮ ਅਬੋਹਰ ਵੱਲੋਂ ਰੋਜਾਨਾ ਪੱਧਰ *ਤੇ ਕਰਵਾਈ ਜਾ ਰਹੀ ਹੈ ਫੋਗਿੰਗ

ਕਮਿਸ਼ਨਰ ਨਗਰ ਨਿਗਮ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਕਮਿਸ਼ਨਰ-ਕਮ-ਐੱਸ.ਡੀ.ਐੱਮ ਅਬੋਹਰ ਕ੍ਰਿਸ਼ਨਾ ਪਾਲ ਰਾਜਪੂਤ ਦੀ ਅਗਵਾਈ ਵਿੱਚ ਨਗਰ ਨਿਗਮ ਅਬੋਹਰ ਦੇ ਸਟਾਫ ਵੱਲੋਂ ਨਗਰ ਨਿਵਾਸੀਆਂ ਦੀ ਸੁਰੱਖਿਆ ਤੇ ਲੋਕਾਂ ਨੁੰ ਡੇਂਗੂ ਆਦਿ ਬਿਮਾਰੀਆਂ ਤੋਂ ਬਚਾਉਣ ਲਈ ਰੋਜਾਨਾ ਪੱਧਰ *ਤੇ ਫੋਗਿੰਗ ਕਰਵਾਈ ਜਾ ਰਹੀ ਹੈ।


ਇਹ ਜਾਣਕਾਰੀ ਦਿੰਦਿਆਂ ਚੀਫ ਸੈਨੇਟਰੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਟੀਮਾਂ ਵੱਲੋਂ ਮਸ਼ੀਨ ਰਹੀਂ ਘਰ-ਘਰ ਜਾ ਕੇ ਵਾਰਡ ਨੰ. 15, 16, 39 ਅਤੇ ਸੁਖੇਰਾ ਬਸਤੀ ਆਦਿ ਏਰੀਆ ਵਿਚ ਫੋਗਿੰਗ ਕਰਵਾਈ ਗਈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਪ੍ਰਸਾਰ ਨੂੰ ਰੋਕਣ ਲਈ ਨਗਰ ਨਿਗਮ ਕਾਰਜਸ਼ੀਲ ਹੈ, ਨਗਰ ਨਿਵਾਸੀ ਵੀ ਅਗਾਉਂ ਇਹਤਿਆਤ ਵਰਤਣ ਤੇ ਇਸ ਤੋਂ ਬਚਣ ਲਈ ਕਾਰਵਾਈਆਂ ਉਲੀਕਣ।


ਨਗਰ ਨਿਗਮ ਵੱਲੋਂ ਅਬੋਹਰ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ, ਦਫਤਰਾਂ, ਪਾਰਕਾਂ, ਸਕੂਲਾਂ, ਕਾਲਜਾਂ ਤੇ ਹੋਰ ਜਨਤਕ ਥਾਵਾਂ ਥਾਵਾਂ ਤੇ ਲਗਾਤਾਰ ਫੋਗਿੰਗ ਕੀਤੀ ਜਾ ਰਹੀ ਹੈ ਤਾਂ ਜੋ ਡੇਂਗੂ ਦੇ ਮੱਛਰ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਸਹਿਰ ਵਾਸੀਆਂ ਅਪੀਲ ਕੀਤੀ ਕਿ ਆਪਣੇ ਘਰਾਂ ਤੇ ਆਲੇ-ਦੁਆਲੇ ਪਾਣੀ ਨਾ ਖੜ੍ਹਾ ਹੋਣ ਦੇਣ ਕਿਉਂਕਿ ਮੱਛਰ ਖੜ੍ਹੇ ਪਾਣੀ ਵਿੱਚ ਪਣਪਦਾ ਹੈ ਤੇ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।


ਇਸ ਮੌਕੇ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ, ਸੁਪਰਵਾਈਜਰ ਸ਼ਿਵਾ ਕਾਂਗੜਾ ਅਤੇ ਹੋਰ ਟੀਮ ਮੈਂਬਰ ਮੌਜੂਦ ਸਨ

Leave a Reply

Your email address will not be published. Required fields are marked *