ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਫਤਹਿਗੜ੍ਹ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਅਰਵਿੰਦ ਕੁਮਾਰ ਉਪ ਮੰਡਲ ਮੈਜਿਸਟਰੇਟ-ਕਮ- ਚੋਣਕਾਰ ਰਜਿਸਟ੍ਰੇਸ਼ਨ ਅਫਸਰ, 55-ਫਤਹਿਗੜ੍ਹ ਸਾਹਿਬ ਵਿਧਾਨ ਸਭਾ ਚੋਣ ਹਲਕਾ ਦੀ ਅਗਵਾਈ ਵਿੱਚ ਹਲਕੇ ਦੇ 50 ਬੂਥਾਂ ਦੇ ਬੀ.ਐਲ.ਓਜ਼ ਦੇ ਦੂਜੇ ਬੈੱਚ ਦਾ ਅੱਜ ਸਿਖਲਾਈ ਪ੍ਰੋਗਰਾਮ ਬਚਤ ਭਵਨ ਵਿਖੇ ਕਰਵਾਇਆ ਗਿਆ।ਇਹ ਪ੍ਰੋਗਰਾਮ ਵੋਟਰ ਸੂਚੀਆਂ ਨੂੰ ਅੱਪਡੇਟ ਕਰਨ, ਖੇਤਰੀ ਦੌਰੇ ਕਰਨ ਅਤੇ ਵੋਟਰ ਜਾਣਕਾਰੀ ਦੀ ਪੁਸ਼ਟੀ ਕਰਨ ਵਿੱਚ ਬੀ.ਐਲ.ਓ. ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।

ਇਸ ਦੌਰਾਨ ਮਾਸਟਰ ਮਾਸਟਰ ਟ੍ਰੇਨਰ ਤੇਜਿੰਦਰ ਸਿੰਘ, ਖੁਸ਼ਵੰਤ ਸਿੰਘ ਅਤੇ ਅਮਨਦੀਪ ਸਰਵਨ ਵਲੋ ਬੀ.ਐਲ.ਓ. ਦੇ ਆਮ ਕਰਤੱਵਾਂ ਅਤੇ ਸ਼ਿਸ਼ਟਾਚਾਰ ਜਿਵੇਂ ਕਿ ਘਰ-ਘਰ ਸਰਵੇਖਣ ਕਰਨਾ, ਮ੍ਰਿਤਕ, ਤਬਦੀਲ ਕੀਤੇ ਗਏ, ਜਾਂ ਡੁਪਲੀਕੇਟ ਵੋਟਰਾਂ ਦੀ ਪਛਾਣ ਕਰਨਾ, ਅਤੇ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਨਾ ਆਦਿ ਬਾਰੇ ਦੱਸਿਆ ਗਿਆ । ਸਿਖਲਾਈ ਦੇ ਦੌਰਾਨ ਵੋਟਰ ਜਾਣਕਾਰੀ ਨੂੰ ਸ਼ਾਮਲ ਕਰਨ, ਮਿਟਾਉਣ ਅਤੇ ਸੁਧਾਰ ਲਈ ਵੱਖ-ਵੱਖ ਫਾਰਮਾਂ ਨੂੰ ਸਮਝਣ ਅਤੇ ਵਰਤਣ ਬਾਰੇ ਦੱਸਿਆ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਪੁਰਾਣੇ ਅਤੇ ਨਵ-ਨਿਯੁਕਤ ਬੀ.ਐਲ.ਓਜ਼. ਨੂੰ ਟਰੇਨਿੰਗ ਦਿੱਤੀ ਗਈ। ਪੁਰਾਣੇ ਬੀ.ਐਲ.ਓਜ਼. ਦੀ ਕਾਰਗੁਜਾਰੀ ਨੂੰ ਹੋਰ ਬਿਹਤਰ ਕਰਨ ਦੇ ਮੰਤਵ ਨਾਲ ਅਤੇ ਨਵੇ ਨਿਯੁਕਤ ਬੀ.ਐਲ.ਓਜ਼. ਨੂੰ ਉਨ੍ਹਾਂ ਵੱਲੋਂ ਨਿਭਾਈ ਜਾਣ ਵਾਲੀ ਡਿਊਟੀ ਪ੍ਰਤੀ ਜਾਗੂਰਕ ਕੀਤਾ ਗਿਆ ਅਤੇ ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਬੀ.ਐਲ. ਓਜ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਬੀ.ਐਲ.ਓਜ ਦਾ ਟੈਸਟ ਵੀ ਲਿਆ ਗਿਆ ।