ਸਰਕਾਰ ਲੋਕਾਂ ਦੀਆਂ ਬੁਨਿਆਦੀ ਸਹੁਲਤਾਂ ਕਰ ਰਹੀ ਹੈ ਪੂਰੀਆਂ-ਵਿਧਾਇਕ ਜਗਦੀਪ ਕੰਬੋਜ ਗੋਲਡੀ

ਜਲਾਲਾਬਾਦ, 8 ਸਤੰਬਰ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਲਾਲਾਬਾਦ ਸ਼ਹਿਰ ਨੂੰ ਅੱਜ ਇਕ ਵੱਡੀ ਸੌਗਾਤ ਦਿੱਤੀ ਹੈ। ਸ਼ਹਿਰ ਦੇ ਹਰੇਕ ਘਰ ਤੱਕ ਸਾਫ ਪੀਣ ਦਾ ਪਾਣੀ ਪਹੁੰਚੇ ਇਸ ਲਈ ਪਾਈਪ ਲਾਈਨ ਪਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਰਵਾਈ ਹੈ।
ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਹ ਜਲਾਲਾਬਾਦ ਸ਼ਹਿਰ ਦੀ ਬਹੁਤ ਪੁਰਾਣੀ ਮੰਗ ਸੀ। ਪੁਰਾਣੀ ਪਾਈਪਲਾਈਨ ਥਾਂ ਥਾਂ ਤੋਂ ਟੁੱਟੀ ਹੋਈ ਸੀ ਜਿਸ ਕਾਰਨ ਇਸ ਵਿਚ ਸੀਵਰੇਜ ਦਾ ਪਾਣੀ ਮਿਲ ਕੇ ਲੋਕਾਂ ਦੇ ਘਰਾਂ ਤੱਕ ਆਉਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ। ਜਦ ਕਿ ਬਹੁਤ ਸਾਰੇ ਇਲਾਕੇ ਅਜਿਹੇ ਵੀ ਸਨ ਜਿੱਥੇ ਪਹਿਲਾਂ ਉੱਕਾ ਹੀ ਪਾਈਪ ਲਾਈਨ ਨਹੀਂ ਸੀ।
ਇਸ ਲਈ ਸੂਬਾ ਸਰਕਾਰ ਨੇ ਇਹ ਮਹੱਤਵਪੂਰਨ ਪ੍ਰੋਜੈਕਟ ਉਲੀਕਿਆ ਹੈ। ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ, ਪੰਜਾਬ ਦੀ ਯੋਗ ਰਹਿਨੁਮਾਈ ਹੇਠ ਅਤੇ ਡਾ. ਰਵਜੋਤ ਸਿੰਘ, ਕੈਬਨਿਟ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲੇ, ਪੰਜਾਬ ਦੀ ਸਰਪ੍ਰਸਤੀ ਹੇਠ ਸ੍ਰੀ ਜਗਦੀਪ ਕੰਬੋਜ਼ ਗੋਲਡੀ ਹਲਕਾ ਵਿਧਾਇਕ ਜਲਾਲਾਬਾਦ ਵੱਲੋਂ ਉਹਨਾਂ ਦੇ ਅਣਥੱਕ ਯਤਨਾਂ ਸਦਕਾ ਜਲਾਲਾਬਾਦ ਵਿਖੇ ਵਾਟਰ ਸਪਲਾਈ ਦੀਆਂ ਪਾਈਪ ਲਾਈਨਾਂ ਪਾਉਣ ਦੇ ਕੰਮ ਦੀ ਸੁਰੂਆਤ ਕੀਤੀ ਗਈ। ਇੱਥੇ ਜਿਕਰਯੋਗ ਹੈ ਕਿ ਇਸ ਹਲਕੇ ਦਾ ਇਹ ਕੰਮ ਵੱਡੇ ਆਗੂਆਂ ਵੇਲੇ ਵੀ ਨਹੀਂ ਸੀ ਹੋਇਆ ਉਹ ਕੰਮ ਆਮ ਪਰਿਵਾਰ ਤੋਂ ਵਿਧਾਇਕ ਬਣੇ ਜਗਦੀਪ ਕੰਬੋਜ ਗੋਲਡੀ ਨੇ ਸ਼ੁਰੂ ਕਰਵਾ ਦਿੱਤਾ ਹੈ।
ਇਸ ਮੋਕੋ ਉਹਨਾ ਨਾਲ ਹਰੀਸ਼ ਸੇਤੀਆ, ਮਨਜੀਤ ਸਿੰਘ ਦਰਗਨ, ਪ੍ਰਦੀਪ ਚੁੱਘ, ਚਰਨਜੀਤ ਕੰਬੋਜ, ਬੱਬੂ ਡੋਡਾ, ਸੰਜੀਵ ਪਰੂਥੀ, ਐੱਸ.ਡੀ.ਉ ਸੀਵਰੇਜ ਬੋਰਡ ਲੱਖਪਤ ਰਾਏ, ਜੇਈ ਰੱਜਤ ਸਿਡਾਨਾ, ਨਗਰ ਕੌਂਸਲ ਜੇਈ ਸੁਖਪਾਲ ਸਿੰਘ ਵੀ ਹਾਜਰ ਸਨ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਸ ਪ੍ਰਜੈਕਟ ਅਧੀਨ ਲਗਭਗ 21 ਕਿਲੋਮੀਟਰ ਡੀ.ਆਈ.ਕੇ-7 ਪਾਣੀ ਦੀ ਪਾਈਪ ਪਾਈ ਜਾਣੀ ਹੈ, 2050 ਘਰੈਲੂ ਪਾਣੀ ਦੇ ਕੁਨੈਕਸ਼ਨ ਕਰਵਾਏ ਜਾਣੇ ਹਨ। ਇਸ ਸਕੀਮ ਅਧੀਨ ਗੋਬਿੰਦ ਨਗਰੀ, ਆਦਰਸ ਨਗਰ, ਲੱਲਾ ਬਸਤੀ, ਫਾਜਿਲਕਾ-ਫਿਰੋਜਪੁਰ ਰੋਡ, ਜਲਾਲਾਬਦ-ਸ੍ਰੀ ਮੁਕਤਸਰ ਸਾਹਿਬ ਰੋਡ, ਜਲਾਲਾਬਾਦ ਬਾਹਮਣੀ ਰੋਡ, ਬਾਹਮਣੀ ਬਜ਼ਾਰ, ਮੇਨ ਬਜ਼ਾਰ ਸਾਹਮਣੇ ਸ਼ਹੀਦ ਊਧਮ ਸਿੰਘ ਪਾਰਕ, ਜੰਮੂ ਬਸਤੀ ਅਤੇ ਤਹਿਸੀਲ ਕੰਪਲੈਕਸ ਦੇ ਨਾਲ ਲਗਦੀਆਂ ਗਲੀਆਂ ਆਦਿ ਵੱਖ-ਵੱਖ ਇਲਾਕੇ ਸ਼ਾਮਿਲ ਹਨ। ਜਿਸ ਨਾਲ ਸਬੰਧਤ ਇਲਾਕਾ ਨਿਵਾਸੀਆਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਅਤੇ ਚੰਗੀ ਸਿਹਤ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ।
ਇਸ ਮੌਕੇ ਵਿਧਾਇਕ ਨੇ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਦੌਰਾਨ ਪਾਈਪ ਲਾਇਨ ਪਾਉਣ ਲਈ ਜੋ ਸੜਕਾਂ ਦੀ ਪੁਟਾਈ ਕੀਤੀ ਜਾਵੇਗੀ ਉਸ ਨੂੰ ਵੀ ਨਾਲੋਂ ਨਾਲ ਠੀਕ ਕੀਤਾ ਜਾਵੇਗਾ।

Leave a Reply

Your email address will not be published. Required fields are marked *