ਫਾਜ਼ਿਲਕਾ ਵਿਖ਼ੇ ਕਰਵਾਏ ਜਾ ਰਹੇ ਤਿੰਨ ਰੋਜਾ ਪੰਜਾਬ ਸਖੀ ਸ਼ਕਤੀ ਮੇਲੇ ਦੇ ਪਹਿਲੇ ਦਿਨ ਦੀ ਸ਼ਾਮ ਨੂੰ ਗਾਇਕ ਸ਼ਿੰਦਾ ਸ਼ੋਂਕੀ ਤੇ ਜਨਤ ਕੌਰ ਨੇ ਆਪਣੀ ਗਾਇਕੀ ਨਾਲ ਹਾਜ਼ਰੀਨ ਦਾ ਮਨ ਮੋਹਿਆ | ਗਾਇਕਾਂ ਵੱਲੋਂ ਜਿਥੇ ਪੰਜਾਬੀ ਗਾਇਕੀ ਰਾਹੀਂ ਪੰਜਾਬੀ ਵਿਰਸੇ ਨੂੰ ਸਾਂਭਣ, ਨੌਜਵਾਨ ਪੀੜੀ ਨੂੰ ਇਤਿਹਾਸ ਪ੍ਰਤੀ ਜਾਣੂ ਕਰਵਾਉਣ, ਮਹਾਨ ਯੋਧਿਆਂ ਵੱਲੋਂ ਦਿੱਤੀ ਗਈਆਂ ਕੁਰਬਾਨੀਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਸੰਬਧੀ ਪ੍ਰੇਰਿਤ ਕੀਤਾ ਗਿਆ ਉਥੇ ਹੀ ਪੰਜਾਬੀ ਸੱਭਿਆਚਾਰ ਤੇ ਵਿਰਸੇ ਤੇ ਝਾਤ ਪਾਉਂਦੀਆਂ ਪ੍ਰਦਰਸ਼ਨੀਆਂ ਨੇ ਵੀ ਹੀ ਸਮੂਹ ਹਾਜ਼ਰੀਨ ਨੂੰ ਆਪਣੇ ਵੱਲ ਖਿੱਚਿਆ |

ਅਨੇਕਾਂ ਹੀ ਫਾਜ਼ਿਲਕਾ ਵਾਸੀਆਂ ਨੇ ਜਿੱਥੇ ਪ੍ਰਦਰਸ਼ਨੀਆਂ ਦੇਖਣ ਦਾ ਆਨੰਦ ਮਾਣਿਆ ਉੱਥੇ ਹੀ ਸ਼ਿਲਪਕਾਰਾਂ ਵੱਲੋਂ ਹੱਥੀ ਤਿਆਰ ਕੀਤਾ ਸਮਾਨ ਵੀ ਖਰੀਦਿਆ!
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਤੇ ਹੋਰ ਪਤਵੰਤੇ ਸੱਜਣ ਤੇ ਵੱਡੀ ਗਿਣਤੀ ਵਿੱਚ ਫਾਜ਼ਿਲਕਾ ਵਾਸੀ ਮੌਜੂਦ ਸਨ |
