ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਰੋਂ ਦੀ ਫਸਲ ਦੇ ਮੌਜੂਦਾ ਪੜਾਅ ਤੇ ਪੈਸਟ ਨਿਰੀਖਣ ਕੀਤਾ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਫਾਜ਼ਿਲਕਾ ਦੇ ਪਿੰਡ ਬੇਰੀਵਾਲਾ ਵਿਖੇ ਸਰੋਂ ਦੀ ਫਸਲ ਦੇ ਮੌਜੂਦਾ ਪੜਾਅ ਦੌਰਾਨ ਪੈਸਟ ਨਿਰੀਖਣ ਕੀਤਾ ਗਿਆ। ਇਹ ਗਤੀਵਿਧੀ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਸ਼੍ਰੀਮਤੀ ਹਰਪ੍ਰੀਤਪਾਲ ਕੌਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਸ਼੍ਰੀ ਬਲਦੇਵ ਸਿੰਘ ਦੀ ਦੇਖ-ਰੇਖ ਹੇਠ ਏਐੱਸਆਈ ਸ਼੍ਰੀ ਸੁਖਦੀਪ ਸਿੰਘ ਵੱਲੋਂ ਕੀਤੀ ਗਈ।
ਜਾਂਚ ਦੌਰਾਨ ਖੇਤਾਂ ਵਿੱਚ ਸਰੋਂ ਦੀ ਫਸਲ ਦੀ ਸਿਹਤ, ਕੀੜਿਆਂ ਦੀ ਮੌਜੂਦਗੀ ਅਤੇ ਸੰਭਾਵਿਤ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਕਿਸਾਨਾਂ ਨੂੰ ਚੇਪੇ, ਸੁੰਡੀਆਂ ਆਦਿ ਕੀੜਿਆਂ ਦੇ ਲੱਛਣਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਸਮੇਂ ਸਿਰ ਜਾਂਚ ਕਰਨ ਨਾਲ ਕੀਟ ਪ੍ਰਬੰਧਨ ਆਸਾਨ ਹੋ ਜਾਂਦਾ ਹੈ!


ਉਨ੍ਹਾਂ ਕਿਹਾ ਕਿ ਸਫੇਦ ਰਸਟ ਦੇ ਕੰਟਰੋਲ ਲਈ ਮੈਟਾਲੈਕਸਿਲ + ਮੈਨਕੋਜ਼ੈਬ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਮੈਨਕੋਜ਼ੈਬ 75 WP 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਚੇਪੇ ਦੇ ਨਿਯੰਤਰਣ ਲਈ ਇਮੀਡਾਕਲੋਪ੍ਰਿਡ 17.8 SL  0.3 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਜਾਂ ਥਾਇਮੈਥੋਕਸਾਮ 25 WG 0.25 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਿਫ਼ਾਰਸ਼ ਕੀਤੀ।
ਇਸ ਉਪਰੰਤ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੀ ਫਸਲ ਦੀ ਨਿਯਮਤ ਜਾਂਚ ਕਰਦੇ ਰਹਿਣ ਅਤੇ ਕੀੜਿਆਂ ਦੀ ਵੱਧ ਗਿਣਤੀ ਦੇ ਮਾਮਲੇ ਵਿੱਚ ਤੁਰੰਤ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰਨ। ਲੋੜ ਪੈਣ ‘ਤੇ ਸਿਫ਼ਾਰਸ਼ੀ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਨ ਅਤੇ ਬਿਨਾਂ ਸਲਾਹ ਦਵਾਈਆਂ ਦਾ ਛਿੜਕਾਅ ਨਾ ਕੀਤਾ ਜਾਵੇ।

Leave a Reply

Your email address will not be published. Required fields are marked *