ਜਲਾਲਾਬਾਦ ਦੇ ਵਿਧਾਇਕ ਸ੍ਰੀ. ਜਗਦੀਪ ਕੰਬੋਜ ਗੋਲਡੀ ਵੱਲੋਂ ਮਾਰਕੀਟ ਕਮੇਟੀ ਜਲਾਲਾਬਾਦ ਵਿਖੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੈਸ ਕਰਦਿਆ ਦੱਸਿਆ ਕਿ ਚੰਦਬਾਨ ਡਰੇਨ ਜਿਹੜੀ ਜਲਾਲਾਬਾਦ ਮੌਸਮ ਡਰੇਨ ਵੀ ਕਹੀ ਜਾਂਦੀ ਹੈ ਔਰ ਚੱਕ ਖੇੜੇਵਾਲਾ ਤੋਂ ਲੈ ਕੇ ਜਿਹੜੀ ਚੱਕ ਪਾਲੀਵਾਲਾ ਦੀ ਕਨੈਕਟੀਵਿਟੀ ਬਿਲਕੁਲ ਹੈ ਨਹੀਂ ਸੀ। ਜੇ ਚੱਕ ਖੇੜੇਵਾਲਾ ਤੋਂ ਕਿਸੇ ਨੇ ਪਾਲੀਵਾਲਾ ਪਿੰਡ ਜਾਂ ਮੋਲਾ ਪਿੰਡ ਜਾਣਾ ਸੀ ਤਾਂ ਉਹਨੂੰ ਤਕਰੀਬਨ ਅੱਠ ਨੌ ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਦਾਣਾ ਮੰਡੀ ਚ ਕਿਸੇ ਨੇ ਜੈਮਲਵਾਲ ਜਿਹੜੀ ਦਾਣਾ ਮੰਡੀ ਸਾਨੂੰ ਚੱਕ ਖੇੜੇਵਾਲਾ ਨਾਲ ਲੱਗਦੀ ਹੈ। ਜਦੋਂ ਕਿਸੇ ਨੇ ਉੱਥੇ ਆਦੀ ਫਸਲ ਲੈ ਕੇ ਆਉਣੀ ਸੀ ਤਾਂ ਤਕਰੀਬਨ ਅੱਠ ਸਾਢੇ ਅੱਠ ਕਿਲੋਮੀਟਰ ਘੁੰਮ ਕੇ ਉੱਪਰ ਦੀ ਆਉਣਾ ਪੈਂਦਾ ਸੀ।
ਸਾਡੇ ਮੁੱਖ ਮੰਤਰੀ ਪੰਜਾਬ ਅਤੇ ਸਾਡੇ ਇਰੀਗੇਸ਼ਨ ਮਿਨਿਸਟਰ ਸ੍ਰੀ ਬਰਿੰਦਰ ਗੋਇਲ ਦਾ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਪੰਜ ਕਰੋੜ ਛਿਆਲੀ ਲੱਖ ਦੀ ਲਾਗਤ ਨਾਲ ਇੱਕ ਨਵੀਂ ਪੁਲ ਮਨਜ਼ੂਰ ਕੀਤੀ ਹੈ, ਜਿਹੜੀ ਬਹੁਤ ਪੁਰਾਣੀ ਮੰਗ ਸੀ।
ਪੱਤਰਕਾਰਾਂ ਵੱਲੋਂ ਪੁਛੇ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਆਟੋਮੈਟਿਕ ਮਸ਼ੀਨਾਂ ਬਾਰੇ ਵਿਧਾਇਕ ਨੇ ਕਿਹਾ ਕਿ
ਜਲਾਲਾਬਾਦ ਸਿਵਲ ਹਸਪਤਾਲ ਇੱਕ ਵਾਰੀ ਵਿਜ਼ਿਟ ਕਰ ਲਿਆ ਜਾਵੇ। ਤੁਹਾਡੇ ਨਾਲ ਹੀ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਕਿ ਕੁਝ ਨਵਾਂ ਕੰਮ ਹੋਇਆ ਹੈ ਕਿ ਨਹੀਂ ਹੋਇਆ। ਕਿਉਂਕਿ ਹਮੇਸ਼ਾ ਆਪਾਂ ਨੈਗੈਟੀਵਿਟੀ ਪੋਜ਼ੀਟੀਵਿਟੀ ਸੋਚਦੇ ਹਾਂ, ਪਰ ਇਹ ਸਾਡੀ ਵੀ ਨਾਗਰਿਕ ਹੋਣ ਦੀ ਜ਼ਿੰਮੇਵਾਰੀ ਬਣਦੀ ਹੈ। ਉਹਦੇ ਚ ਵੈਂਟੀਲੇਟਰ ਅਸੀਂ ਆਟੋਮੈਟਿਕ ਅਵੇਲੇਬਲ ਕਰਾਤੇ ਔਰ ਜਿਹੜਾ ਸਭ ਤੋਂ ਜ਼ਰੂਰੀ ਹੈ ਤੇ ਦੋ ਵੈਂਟੀਲੇਟਰ , ਇੰਜੈਕਸ਼ਨ ਪ੍ਰੋਜੈਕਟਰ ਹੈ, ਉਹ ਸਾਰਾ ਕੁਝ ਪਹੁੰਚ ਚੁੱਕਿਆ ਹੈ ਔਰ ਲੈਪਰੋਸਕੋਪੀ ਦੀ ਮਸ਼ੀਨ ਅਗਲੀ ਹਫ਼ਤੇ ਤੋਂ ਉਹਨਾਂ ਨੇ ਲਗਾਉਣੀ ਸਟਾਰਟ ਕਰ ਦੇਣੀ ਹੈ ਔਰ ਬੜੀ ਜਲਦੀ ਵਿਦਿਨ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਅਹ ਤੁਸੀਂ ਦੇਖੋ ਜਲਾਲਾਬਾਦ ਦੇ ਹਸਪਤਾਲ ਦੀ ਨੁਹਾਰ ਬਹੁਤ ਕੁਝ ਬਦਲੂਗਾ।
ਪੱਤਰਕਾਰਾਂ ਵੱਲੋਂ ਵਿਧਾਇਕ ਤੋਂ ਪੁੱਛੇ ਵਿਕਾਸ ਪ੍ਰੋਜੈਕਟਾ ਬਾਰੇ ਉਨ੍ਹਾਂ ਕਿਹਾ ਕਿ ਕੰਮ ਕਰਨਾ ਲੀਡਰ ਦਾ ਫਰਜ਼ ਹੁੰਦਾ ਹੈ। ਲੋਕਾਂ ਨੇ ਫੈਸਲਾ ਕਰਨਾ ਹੁੰਦਾ ਹੈ। ਲੋਕ ਚਾਹੁਣਗੇ ਬਹੁਤ ਕੁਝ ਹੋ ਸਕਦਾ, ਲੋਕ ਨਹੀਂ ਚਾਹੁਣਗੇ, ਕੁਝ ਵੀ ਨਹੀਂ ਹੋ ਸਕਦਾ। ਲੋਕਾਂ ਨੂੰ ਅਰਸ਼ਾਂ ਤੋਂ ਫਰਸ਼ਾਂ ਤੇ ਲਿਜਾਣ ਲੱਗੇ ਇੱਕ ਮਿੰਟ ਲੱਗਦਾ ਹੈ। ਲੋਕਾਂ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਲਿਆਉਣ ਲੱਗੇ ਵੀ ਇੱਕ ਮਿੰਟ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੀਣ ਦਾ ਪਾਣੀ , ਵੱਡੀਆਂ ਪੁਲਾਂ , ਨਹਿਰੀ ਮਹਿਕਮੇ ਦਾ ਕੰਮ ਸੀ, ਹਸਪਤਾਲ ਦਾ ਕੰਮ , ਸੜਕਾਂ ਦੇ ਕੰਮ , ਜੋ ਜੋ ਸਾਡੇ ਧਿਆਨ ਚ ਆਏ, ਜੋ ਜੋ ਅਸੀਂ ਬੈਸਟ ਆਪਦੇ ਹਲਕੇ ਲਈ ਕਰ ਸਕਦੇ ਸੀ, ਜਿਹਨਾਂ ਲੋਕਾਂ ਦੀ ਜ਼ਰੂਰਤ ਸੀ ਔਰ ਚਾਹੇ ਸਕੂਲਾਂ ਦੇ ਕੰਮ ਸੀ, ਸਕੂਲ ਫੈਮਿਲੀ ਆਏ, ਉਹ ਮੇਰਾ ਫਰਜ਼ ਸੀ, ਮੈਂ ਉਹ ਕੋਸ਼ਿਸ਼ ਕਰਦਾ ਰਹੂੰਗਾ।
ਹੋਰ ਵੀ ਜੋ ਬੈਸਟ ਹਲਕੇ ਲਈ ਹੋਣਾ ਹੋਊਗਾ, ਉਹ ਅਸੀਂ ਕਰਦੇ ਰਹਾਂਗੇ ਜੇ ਕੋਈ ਹੋਰ ਤੁਹਾਡੇ ਧਿਆਨ ਚ ਹੈ ਵੀ ਜਿਹੜਾ ਕੰਮ ਨਹੀਂ ਹੋ ਸਕਿਆ, ਤੁਸੀਂ ਮੈਨੂੰ ਉਹ ਦੱਸ ਦਿਓ। ਆਪ ਉਹਦੇ ਤੇ ਵੀ ਗੌਰ ਕਰਕੇ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਜੋ ਬੈਸਟ ਆਪਦੇ ਹਲਕੇ ਲਈ ਹੋਊਗਾ, ਉਹ ਜ਼ਰੂਰ ਕਰਾਗੇ।
ਬਾਈਪਾਸ ਬਾਰੇ ਗੱਲਬਾਤ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਬਾਈਪਾਸ ਦਾ ਟੈਂਡਰ ਆਲਰੇਡੀ ਲੱਗ ਗਿਆ। ਫਰਵਰੀ ਦੇ ਲਾਸਟ ਜਾਂ ਮਾਰਚ ਦੇ ਦੋ ਤਿੰਨ ਤਕ ਟੈਂਡਰ ਖੁੱਲ੍ਹ ਜਾਣਾ ਹੈ ਔਰ ਬੜੀ ਸਪੀਡ ਨਾਲ ਵਿਦਿਨ ਫੋਰ ਫਾਈਵ ਮਹੀਨੇ ਤੁਹਾਡਾ ਬਾਈਪਾਸ ਬਣ ਕੇ ਤਿਆਰ ਹੋਊਗਾ ਔਰ ਜਲਾਲਾਬਾਦ ਨੂੰ ਸਭ ਤੋਂ ਵੱਡੀ ਸੋਗਾਤ, ਜਿਹੜੀ ਉਹਦਾ ਨਾਂ ਅਸੀਂ ਸ਼ਹੀਦ ਊਧਮ ਸਿੰਘ ਮਾਰਗ ਦੇ ਨਾਮ ਤੇ ਰੱਖਿਆ ਹੈ। ਜਲਾਲਾਬਾਦ ਜਿਸ ਦਿਨ ਬਾਈਪਾਸ ਸ਼ੁਰੂ ਹੋ ਗਿਆ, ਉਸ ਦਿਨ ਜਲਾਲਾਬਾਦ ਦੀ ਨੁਹਾਰ ਬਦਲ ਜਾਊਗੀ ਔਰ ਬਹੁਤ ਲਿਮਿਟਡ ਲੋਕਲ ਟਰੈਫਿਕ ਹੋ ਜਾਊਗਾ ਔਰ ਜਿਹੜਾ ਅਸੀਂ ਵੇਖਦੇ ਹਾਂ, ਰੋਡ ਦੇ ਉੱਪਰ ਟਰੱਕ ਵੱਡੇ ਵੱਡੇ ਵਹੀਕਲਸ ਉਹ ਸਾਰੇ ਬਾਹਰ ਦੇ ਬਾਹਰ ਨਿਕਲ ਜਾਣਗੇ। ਜਿਸ ਦਾ ਬਹੁਤ ਵੱਡਾ ਫਾਇਦਾ ਜਲਾਲਾਬਾਦ ਦੇ ਵਾਸੀਆਂ ਨੂੰ ਹੋਵੇਗਾ।
ਲਾਈਟਾਂ ਵਾਲਾ ਚੌਕ ਬਾਰੇ ਗੱਲਬਾਤ ਕਰਦਿਆ ਵਿਧਾਇਕ ਨੇ ਕਿਹਾ ਕਿ ਲਾਈਟਸ ਲੋਕਾਂ ਲਈ ਲਾਈਆਂ ਗਈਆਂ, ਸੋ ਇਹ ਸਾਨੂੰ ਸਮਝਣਾ ਚਾਹੀਦਾ ਹੈ। ਪਰ ਜੇ ਸਖਤੀ ਕਰਕੇ ਅਸੀਂ ਸਮਝਾਉਣਾ ਹੈ ਫਿਰ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਕੋਈ ਫਾਇਦਾ ਹੈ ਔਰ ਮੇਰੀ ਉਮੀਦ ਵੀ ਹੈ ਔਰ ਕੋਸ਼ਿਸ਼ ਵੀ ਰਹੂਗੀ ਔਰ ਰਿਕੁਐਸਟ ਵੀ ਹੈ ਸਾਰਿਆਂ ਨੂੰ ਬਿਲਕੁਲ ਕਾਨੂੰਨ ਫੋਲੋ ਕਰਨਾ ਚਾਹੀਦਾ ਤਾਂ ਕਿ ਤੁਹਾਡੀ ਜਾਨ ਸਭ ਤੋਂ ਜ਼ਰੂਰੀ ਹੈ।
