ਪੰਜਾਬ ਤੋਂ ਕਰੋੜਾਂ ਰੁਪੈ ਟੈਕਸ ਲੈਣ ਵਾਲੀ ਕੇਂਦਰ ਸਰਕਾਰ ਇਸ ਔਖੀ ਘੜੀ ਵਿੱਚ ਪੰਜਾਬ ਦੀ ਬਾਹ ਫੜਨੋ ਭੱਜੀ- ਚੇਅਰਮੈਨ ਸੁਰਜੀਤ ਸਿੰਘ ਕੰਗ

ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਨਾਲ ਨਿੱਜੀ ਤੋਰ ਤੇ ਕਿੜ ਕੱਢ ਰਹੇ ਹਨ

ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ ਰਾਜਾ)

ਅੱਜ ਪੰਜਾਬ ਹੜ੍ਹਾਂ ਦੀ ਮਾਰ ਹੇਠ ਬਹੁਤ ਹੀ ਔਖੀ ਘੜੀ ਵਿੱਚੋ ਨਿਕਲ ਰਿਹਾ ਹੈ, ਕੇਂਦਰ ਸਰਕਾਰ ਪੰਜਾਬੀਆਂ ਪਾਸੋਂ ਕਰੋੜਾਂ ਦਾ ਟੈਕਸ ਲੈਂਦੀ ਹੈ ਅਤੇ ਇਹ ਉਹੀ ਪੰਜਾਬੀ ਹਨ, ਜਿੰਨਾਂ ਨੇ ਦੇਸ ਦੀ ਅਜਾਦੀ ਲਈ 95 ਪ੍ਰਤੀਸ਼ਤ ਸ਼ਹੀਦੀਆਂ ਦਿੱਤੀਆਂ ਹਨ । ਪੰਜਾਬੀਆਂ ਨੇ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਲੰਬੇ ਸਮੇਂ ਤੱਕ ਸੰਘਰਸ਼ ਕੀਤਾ। ਜਿਸਦੀ ਕਿੜ ਸਦਕਾ ਅੱਜ ਕਰੋੜਾਂ ਰੁਪੈ ਟੈਕਸ ਦੇਣ ਦੇ ਬਾਵਯੂਦ ਅਤੇ ਦੇਸ ਦੀ ਹਰ ਔਖੀ ਖੜ੍ਹੀ ਵਿੱਖਚ ਸਾਥ ਦੇਣ ਵੀ ਪੰਜਾਬੀਆਂ ਨਾਲ ਕੇਂਦਰ ਸਰਕਾਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਜਾਂ ਉਹਨਾਂ ਦੇ ਮੰਤਰੀ ਸਾਹਿਬਾਨਾਂ ਵੱਲੋਂ ਅਜੇ ਤੱਕ ਕੋਈ ਰਾਹਤ ਪੰਜਾਬ ਦੇ ਹੜ੍ਹ ਪੀੜਤਾਂ ਲਈ ਨਹੀ ਪਹੁੰਚੀ। ਪੰਜਾਬ ਵਿੱਚ ਹੜ੍ਹਾਂ ਦੀ ਮਾਰ ਕਾਰਨ ਲੱਖਾਂ ਲੋਕ ਘਰੋ ਬੇਘਰ ਹੋ ਗਏ, ਜਮੀਨਾਂ ਅਤੇ ਫਸਲਾਂ ਖਰਾਬ ਹੋ ਗਈਆਂ, ਪਸੂ ਮਰ ਗਏ ਅਤੇ ਰੁੜ੍ਹ ਗਏ, ਏਨੇ ਵੱਡੇ ਦੁਖਾਂਤ ਨੂੰ ਨੈਸ਼ਨਲ ਪੱਧਰੀ ਤਬਾਹੀ ਘੋਸ਼ਿਤ ਕਰਕੇ ਕੇਂਦਰ ਸਰਕਾਰ ਨੂੰ ਵੱਡੇ ਪੱਧਰ ਤੇ ਪੈਕਿਜ ਦੇ ਕੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ। ਪੰਜਾਬੀ ਦੇਸ਼ਾ ਵਿਦੇਸ਼ਾਂ ਤੱਕ ਜਾਕੇ ਲੋਕਾਂ ਦੀ ਮਦਦ ਕਰਦੇ ਹਨ ਅਤੇ ਇਸ ਔਖੀ ਘੜੀ ਵਿੱਚ ਹਰ ਦੇਸਵਾਸੀ ਨੂੰ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ । ਏਨੇ ਵੱਡੇ ਦੁਖਾਂਤ ਦੇ ਏਨੇ ਦਿਨ ਬੀਤਣ ਦੇ ਬਾਅਦ ਵੀ ਪ੍ਰਧਾਨਮੰਤਰੀ ਸਾਹਿਬ ਵੱਲੋਂ ਅਜੇ ਤੱਕ ਇੱਕ ਵੀ ਗੱਲ ਨਹੀ ਕੀਤੀ ਗਈ।

Leave a Reply

Your email address will not be published. Required fields are marked *