ਫਾਜਿਲਕਾ 15 ਸਤੰਬਰ
ਕਿਸਾਨਾਂ ਨੂੰ ਮਰਿਦਾ ਪ੍ਰੀਖਣ ‘ਤੇ ਆਧਾਰਿਤ ਸਲਾਹਾਂ ਲਈ ਤਕਨਾਲੋਜੀ ਅਤੇ ਵਿਸਤਾਰ ਪ੍ਰਬੰਧਨ ਸਿਖਲਾਈ ਪ੍ਰੋਗਰਾਮ ਦਾ ਡਾ. ਅਰਵਿੰਦ ਕੁਮਾਰ ਅਹਲਾਵਤ ਦੇ ਦਿਸ਼ਾ ਨਿਰਦੇਸ਼ਨ ਵਿੱਚ ਡਾ. ਪ੍ਰਕਾਸ਼ ਚੰਦ ਗੁਰਜਰ ਦੀ ਅਗਵਾਈ ਹੇਠ ਆਯੋਜਨ ਕਰਵਾਇਆ ਗਿਆ। ਮਰਿਦਾ ਪ੍ਰੀਖਣ ਆਧਾਰਿਤ ਵਿਚਾਰ ਵਟਾਦਰਾ ਲਈ ਤਕਨਾਲੋਜੀ ਅਤੇ ਵਿਕਾਸ *ਤੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਦੌਰਾਨ ਹਰਿੰਦਰ ਸਿੰਘ ਦਹੀਆ, ਡਾ: ਰਮੇਸ਼, ਪ੍ਰਿਥਵੀਰਾਜ, ਰਾਜੇਸ਼ ਕੁਮਾਰ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਮ੍ਰਿਦਾ ‘ਤੇ ਆਧਾਰਿਤ ਸਲਾਹਕਾਰ ਪ੍ਰਸ਼ਾਸਨ ਲਈ ਟੈਕਨਾਲੋਜੀ ਅਤੇ ਵਿਸਤਾਰ ਪ੍ਰਬੰਧਨ ਲਈ ਵਿਸ਼ਾ ਮਾਹਿਰ ਲੈਕਚਰ ਇਨ ਪ੍ਰੈਕਟੀਕਲ ਕਰਵਾਇਆ ਜਾਵੇਗਾ। ਕਿਸਾਨਾਂ ਨੂੰ ਮਰਿਦਾ ਨਾਲ ਸਬੰਧਤ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਅਤੇ ਕਿਸ ਤਰ੍ਹਾਂ ਦੇ ਤਰੀਕੇ ਦੀ ਜਾਂਚ ਕਰਕੇ ਇਸਦਾ ਹੱਲ ਕੀਤਾ ਜਾ ਸਕਦਾ ਹੈ ਬਾਰੇ ਵੀ ਜਾਣੂੰ ਕਰਵਾਇਆ ਜਾਵੇਗਾ।
ਇਹ ਸਿਖਲਾਈ ਪ੍ਰੋਗਰਾਮ ਵਿਚ ਡੀ.ਏ. ਵੀ. ਕਾਲਜ ਅਬੋਹਰ ਤੋਂ ਡਾ.ਨਵਦੀਪ ਗਾਂਧੀ, ਪ੍ਰੋਫੇਸਰ ਜੀਤੇਸ਼ ਸੋਨੀ, ਡਾ. ਕਵਿਤਾ ਅਰੋੜਾ ਨੇ ਮੰਚ ਸੰਚਾਲਨ ਕੀਤਾ ਅਤੇ ਪ੍ਰਿੰਸੀਪਲ ਆਰ ਮਹਾਜਨ ਨੇ ਸਿਖਲਾਈ ਪ੍ਰੋਗਰਾਮ ਵਿੱਚ ਸਹਿਯੋਗ ਕੀਤਾ ਅਤੇ 30 ਸਿਖਿਆਰਥੀਆਂ ਨੇ ਭਾਗ ਲਿਆ।