ਤਾਰਕ ਮਹਿਤਾ ਦੇ ਸੋਢੀ Bigg Boss 18 ‘ਚ ਆਉਣਗੇ ਨਜ਼ਰ!

ਬਿੱਗ ਬੌਸ 18 ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਪਹਿਲੀ ਕੰਟੈਸਟੈਂਟ ਵਜੋਂ ਨਿਆ ਸ਼ਰਮਾ ਦਾ ਨਾਂ ਵੀ ਸਾਹਮਣੇ ਆ ਚੁੱਕਿਆ ਸੀ। ਸ਼ੋਅ ਲਈ ਕਈ ਸਿਤਾਰਿਆਂ ਨੂੰ ਅਪ੍ਰੋਚ ਕੀਤਾ ਗਿਆ ਹੈ। ਇਸੀ ਵਿਚਾਲੇ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਇਸ ਵਾਰ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਨਜ਼ਰ ਆਉਣ ਵਾਲੇ ਰੋਸ਼ਨ ਸਿੰਘ ਸੋਢੀ ਉਰਫ਼ ਗੁਰਚਰਨ ਸਿੰਘ ਬਿੱਗ ਬੌਸ ਦੇ ਘਰ ਵਿੱਚ ਐਂਟਰੀ ਕਰ ਸਕਦੇ ਹਨ।

ਕਲਰਸ ਦੇ ਮਸ਼ਹੂਰ ਅਤੇ ਵਿਵਾਦਿਤ ਟੀਵੀ ਸ਼ੋਅ ਬਿੱਗ ਬੌਸ 18 ਵਿੱਚ ਇਸ ਵਾਰ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਨਜ਼ਰ ਆਉਣ ਵਾਲੇ ਰੋਸ਼ਨ ਸਿੰਘ ਸੋਢੀ ਉਰਫ਼ ਗੁਰਚਰਨ ਸਿੰਘ ਬਿੱਗ ਬੌਸ ਦੇ ਘਰ ਵਿੱਚ ਐਂਟਰੀ ਕਰ ਸਕਦੇ ਹਨ।

ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਬਿੱਗ ਬੌਸ ਓਟੀਟੀ ਅਤੇ ਬਿੱਗ ਬੌਸ 15 ਸੀਜ਼ਨ ਲਈ ਵੀ ਸੰਪਰਕ ਕੀਤਾ ਗਿਆ ਸੀ। ਪਰ ਅਭਿਨੇਤਾ ਨੇ ਉਸ ਸਮੇਂ ਸ਼ੋਅ ਲਈ ਹਾਮੀ ਨਹੀਂ ਭਰੀ ਸੀ। ਪਰ ਜੇਕਰ E-Times ਦੀ ਰਿਪੋਰਟ ਦੀ ਮੰਨੀਏ ਤਾਂ ਹੁਣ ਗੁਰੂਚਰਨ ਸਿੰਘ ਬਿੱਗ ਬੌਸ 18 ਵਿੱਚ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਅਦਾਕਾਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ।

ਪਹਿਲੀ ਕੰਟੈਸਟੈਂਟ ਵਜੋਂ ਨਿਆ ਸ਼ਰਮਾ ਦਾ ਨਾਂ ਵੀ ਸਾਹਮਣੇ ਆ ਚੁੱਕਿਆ ਸੀ। ਸ਼ੋਅ ਲਈ ਕਈ ਸਿਤਾਰਿਆਂ ਨੂੰ ਅਪ੍ਰੋਚ ਕੀਤਾ ਗਿਆ ਹੈ। ਹਾਲਾਂਕਿ ਇਸ ਲਿਸਟ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ।

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਗੁਰੂਚਰਨ ਸਿੰਘ ਪਿਛਲੇ ਕੁਝ ਸਮੇਂ ਤੋਂ ਕਾਫੀ ਪ੍ਰੇਸ਼ਾਨ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਨਿੱਜੀ ਸੰਘਰਸ਼ਾਂ ਬਾਰੇ ਖੁੱਲ੍ਹ ਕੇ ਖੁਲਾਸਾ ਕੀਤਾ ਕਿ ਉਨ੍ਹਾਂ ‘ਤੇ 1.2 ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਮੁੰਬਈ ਵਿੱਚ ਕੰਮ ਦੀ ਭਾਲ ਕਰ ਰਹੇ ਹਨ ਹੈ ਪਰ ਕੋਈ ਕੰਮ ਨਹੀਂ ਮਿਲ ਰਿਹਾ ਹੈ।

ਦੱਸ ਦੇਈਏ ਕਿ ਗੁਰਚਰਨ ਸਿੰਘ ਕੁਝ ਮਹਿਨਿਆਂ ਪਹਿਲਾਂ ਲਾਪਤਾ ਹੋਣ ਕਾਰਨ ਸੁਰਖੀਆਂ ‘ਚ ਆਏ ਸੀ। ਕਈ ਦਿਨ ਲਾਪਤਾ ਰਹਿਣ ਤੋਂ ਬਾਅਦ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਅਧਿਆਤਮਿਕ ਯਾਤਰਾ ‘ਤੇ ਗਏ ਹੋਏ ਸੀ।

Leave a Reply

Your email address will not be published. Required fields are marked *