ਜ਼ਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ (ਸਰਕਾਰੀ ਗਊਸ਼ਾਲਾ) ਵਿਖੇ ਕਰਵਾਈ ਗਈ ਸਵਾਮਨੀ

ਗਊਸ਼ਾਲਾ ਵਿੱਚ 1200 ਗਊਵੰਸ਼ ਦੀ ਕੀਤੀ ਜਾ ਰਹੀ ਸਾਂਭ ਸੰਭਾਲ
ਫਾਜ਼ਿਲਕਾ 10 ਜੁਲਾਈ 2025…
ਪਿੰਡ ਸਲੇਮਸ਼ਾਹ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ (ਸਰਕਾਰੀ ਗਊਸ਼ਾਲਾ) ਚਲਾਈ ਜਾ ਰਹੀ ਹੈ। ਜਿਸ ਵਿੱਚ 1200 ਗਊਵੰਸ਼ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।  ਜਿਨ੍ਹਾਂ ਨੂੰ ਸਮੇਂ ਸਿਰ ਹਰਾ ਚਾਰਾ, ਤੂੜੀ ਤੇ ਫੀਡ ਆਦਿ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੀਰੂ ਗਰਗ ਨੇ ਦੱਸਿਆ ਕਿ ਇਸ ਹਫਤੇ ਫਾਜ਼ਿਲਕਾ ਦੇ ਸਮਾਜ ਸੇਵੀਆਂ ਵੱਲ਼ ਵੱਧ ਚੜ੍ਹ ਕੇ ਗਊ ਮਾਤਾ ਨੂੰ ਸਵਾਮਨੀ ਕਰਵਾ ਕੇ ਆਸਰੀਵਾਦ ਲਿਆ ਗਿਆ।


ਉਨ੍ਹਾਂ ਦੱਸਿਆ ਕਿ ਸਾਲ 2016 ਵਿਚ 15 ਗਉਵੰਸ਼ ਤੋਂ ਸ਼ੁਰੂ ਹੋਈ ਸੋਸਾਇਟੀ ਵਿਚ ਹੁਣ ਦੇ ਸਮੇਂ ਵਿਚ 1200 ਦੇ ਕਰੀਬ ਗਉਵੰਸ਼ ਦੀ ਦੇਖਰੇਖ ਕੀਤੀ ਜਾ ਰਹੀ ਹੈ। ਫਾਜਿ਼ਲਕਾ ਦੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਗਉਵੰਸ਼ ਦੇ ਰੱਖ—ਰਖਾਵ ਵਿਚ ਸੋਸਾਇਟੀ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਵਿਖੇ ਇੱਕ ਪਾਰਕ ਵੀ ਬਣਾਇਆ ਗਿਆ ਹੈ ਜਿਸ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਤੇ ਗਉ ਪਰਿਕ੍ਰਮਾ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਵਿਖੇ 8 ਸ਼ੈਡ ਬਣਾਏ ਹਨ ਜਿਸ ਵਿਚ ਨੰਦੀ ਤੇ ਗਉਆਂ ਨੂੰ ਵੱਖਰਾ—ਵੱਖਰਾ ਠਹਿਰਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਗਉਵੰਸ਼ ਦੇ ਬਿਹਤਰ ਸਾਂਭ—ਸੰਭਾਲ ਲਈ ਖੁਰਾਕ, ਪੀਣ ਵਾਲੇ ਪਾਣੀ, ਗਰਮੀ ਤੋਂ ਰਾਹਤ ਅਤੇ ਗਉਆਂ ਦੇ ਇਲਾਜ ਲਈ ਡਾਕਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਐਮਰਜੰਸੀ ਦੌਰਾਨ ਵੀ ਡਾਕਟਰਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜ਼ੋ ਲੋੜ ਪੈਣ *ਤੇ ਨਾਲ ਦੀ ਨਾਲ ਗਉਵੰਸ਼ ਦਾ ਇਲਾਜ ਹੋ ਸਕੇ।


ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੋਨੂੰ ਵਰਮਾ ਵੱਲੋਂ ਆਪਣੇ ਬੇਟੇ ਜਯੰਤ ਵਰਮਾ ਅਤੇ ਆਪਣੇ ਜਨਮ ਦਿਨ ਤੇ ਸੁਸਾਇਟੀ ਵਿੱਚ ਪਹੁੰਚ ਕੇ ਗਊ ਮਾਤਾ ਦੀ ਸਵਾਮਨੀ ਕਰਵਾ ਕੇ ਆਸਰਵਾਦ ਲਿਆ ਗਿਆ । ਇਸ ਦੇ ਨਾਲ ਹੀ ਫਾਜ਼ਿਲਕਾ ਦੇ ਸਮਾਜਸੇਵੀ ਪ੍ਰਵੀਨ ਬਾਘਲਾ, ਸੁਨੀਲ ਬਾਘਲਾ ਵੱਲੋਂ ਆਪਣੇ ਪਰਿਵਾਰ ਸਮੇਤ ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਵਿਖੇ ਪਹੁੰਚ ਕੇ ਆਪਣੇ ਪਿਤਾ ਸਵ. ਮੋਹਨ ਲਾਲ ਬਾਘਲਾ ਜੀ ਦੀ ਛੇਵੀਂ ਬਰਸੀ ਤੇ ਗਉਮਾਤਾ ਦੀ ਸਵਾਮਨੀ ਕਰਵਾਈ ਗਈ ਅਤੇ ਪਿੰਡ ਪੂਰਨ ਪੱਟੀ ਦੇ ਸਾਬਕਾ ਸਰਪੰਚਸ. ਲਖਵੀਰ ਸਿੰਘ ਢਿੱਲੋਂ ਵੱਲੋਂ ਆਪਣੇ ਪਰਿਵਾਰ ਸਮੇਤ ਸਰਕੀ ਗਊਸ਼ਾਲਾ ਵਿਖੇ ਪਹੁੰਚ ਕੇ ਗਊਮਾਤਾ ਦੀ ਸਵਾਮਨੀ ਕਰਵਾ ਕੇ ਆਸ਼ੀਰਵਾਦ ਲਿਆ। ਉਨ੍ਹਾਂ ਵੱਲੋਂ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ ਗਿਆ।


ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਫਾਜ਼ਿਲਕਾ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਪਰਿਵਾਰ ਦੇ ਜਨਮ ਦਿਨ, ਵਿਆਹ ਵਰੇਗੰਢ ਅਤੇ ਆਪਣੇ ਬਜ਼ੁਰਗਾਂ ਦੀ ਬਰਸੀ ਤੇ ਪਿੰਡ ਸਲੇਮਸ਼ਾਹ ਦੇ  ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ (ਸਰਕਾਰੀ ਗਊਸ਼ਾਲਾ) ਵਿੱਚ ਪਹੁੰਚ ਕੇ ਵੱਧ ਤੋਂ ਵੱਧ ਦਾਨ ਕਰਨ ਤਾਂ ਕਿ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਅਤੇ ਖੁਰਾਕ ਦੇ ਹੋਰ ਵਧੀਆ ਪ੍ਰਬੰਧ ਹੋ ਸਕਣ।

Leave a Reply

Your email address will not be published. Required fields are marked *