ਪਠਾਨਕੋਟ ਦੇ ਖੇਤ ‘ਚ ਮਿਲੀ ਬੰਬ ਵਰਗੀ ਸ਼ੱਕੀ ਵਸਤੂ, ਇਲਾਕੇ ‘ਚ ਮੱਚਿਆ ਹੜਕੰਪ

ਪਠਾਨਕੋਟ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਮਲਿਕਪੁਰ ਪਿੰਡ ਵਿੱਚ ਮੰਗਲਵਾਰ ਨੂੰ ਇੱਕ ਖਾਲੀ ਪਲਾਟ ‘ਚ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।


ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਕੇ ਸੁਰੱਖਿਅਤ ਕੀਤਾ ਗਿਆ। ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਇਸ ਵਸਤੂ ਦੀ ਜਾਂਚ ਚਲ ਰਹੀ ਹੈ। ਇਲਾਕੇ ‘ਚ ਵਾਧੂ ਸੁਰੱਖਿਆ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ।

 ਬੁੱਧਵਾਰ ਸਵੇਰੇ 8:30 ਵਜੇ ਦੇ ਕਰੀਬ ਇੱਕ ਖਾਲੀ ਜਗ੍ਹਾ ‘ਤੇ ਇਸਨੂੰ ਨਕਾਰਾ ਕਰ ਦਿੱਤਾ। ਹਾਲਾਂਕਿ, ਇਹ ਘਟਨਾ ਦੇਰ ਰਾਤ ਵਾਪਰੀ। ਦੂਜੇ ਪਾਸੇ ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੰਬ ਕਿੱਥੋਂ ਆਇਆ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਖਤਮ ਹੋਣ ਦੇ ਇੰਨੇ ਦਿਨਾਂ ਬਾਅਦ ਇਹ ਦੁਬਾਰਾ ਪਠਾਨਕੋਟ ਕਿਵੇਂ ਪਹੁੰਚਿਆ।

Leave a Reply

Your email address will not be published. Required fields are marked *