ਸੂਫ਼ੀ ਕਲਾਕਾਰ ਰਘੂਨੰਦਨ ਸ਼ਰਮਾ ਤੇ ਸਾਨੀਆ ਨੇ ਆਪਣੀ ਸੂਫੀ ਗਾਇਕੀ ਨਾਲ ਸੂਰਾਂ ਦਾ ਜਲਵਾ ਵਿਖੇਰਿਆ

 ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਲਗਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਮੇਲੇ ਦੇ ਦੂਜੇ ਦਿਨ ਦੀ ਸ਼ਾਮ ਸੂਫੀਆਨਾ ਅੰਦਾਜ *ਚ ਬੀਤੀ। ਸੂਫ਼ੀ ਕਲਾਕਾਰ ਰਘੂਨੰਦਨ ਸ਼ਰਮਾ ਤੇ ਸਾਨੀਆ ਨੇ ਆਪਣੀ ਸੂਫੀ ਗਾਇਕੀ ਨਾਲ ਸੂਰਾਂ ਦਾ ਜਲਵਾ ਵਿਖੇਰਿਆ ਤੇ ਹਰ ਕੋਈ ਸੁਫੀ ਗਾਇਕੀ ਤੋਂ ਮੋਹਿਤ ਹੋ ਗਿਆ। ਗਾਇਕਾਂ ਦੇ ਗੀਤਾਂ ਸਾਂਸੋਂ ਕੀ ਮਾਲਾ ਪੇ ਸਿਮਰੂ ਮੈਂ ਤੇਰਾ ਨਾਮ,  ਮੈ ਲਾਜਪਾਲਾ ਦੇ ਲੜ ਲਗੀਆ, ਆਓਗੇ ਜਬ ਤੁਮ ਓ ਸੱਜਣਾ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਆਦਿ ਗੀਤਾਂ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ ਤੇ ਖੂਬ  ਵਾਹ—ਵਾਹ ਬਟੋਰੀ। ਦੋਨੋ ਸੂਫ਼ੀ ਗਾਇਕਾਂ ਨੇ ਸ਼ਾਮ ਦਾ ਰੰਗ ਬਣਦਿਆਂ ਹਰ ਇਕ ਦੀਆਂ ਰੂਹਾਂ ਨੂੰ ਸੂਫੀਆਨਾ ਅੰਦਾਜ *ਚ ਛੂਹ ਲਿਆ। ਇਸ ਸੂਫੀਆਣਾ ਸ਼ਾਮ ਨੂੰ ਸਫਲ ਬਣਾਉਣ ਵਿੱਚ ਰਿੰਕੂ, ਰਾਜਨ,ਵੀਰਪਾਲ,ਪ੍ਰਣਵ ਵੱਲੋਂ ਅਹਿਮ  ਭੂਮਿਕਾ ਨਿਭਾਈ ਗਈ।

Leave a Reply

Your email address will not be published. Required fields are marked *