ਡੀ.ਏ.ਵੀ.ਕਾਲਜ ਅਬੋਹਰ ਕੈਂਪਸ ਵਿੱਚ ਵਿਦਿਆਰਥੀਆਂ ਅਤੇ ਹੋਰ ਵਲੰਟੀਅਰਾਂ ਵੱਲੋਂ ਸਿਵਿਲ ਡਿਫੈਂਸ ਟ੍ਰੇਨਿੰਗ ਵਿੱਚ ਸਮੂਲੀਅਤ

ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਡੀ ਜੀ ਪੀ ਪੰਜਾਬ ਹੋਮ ਗਾਰਡਜ ਸੰਜੀਵ ਕਾਲੜਾ ਦੀ ਰਹਿਨੁਮਾਈ ਹੇਠ ਡੀ.ਏ.ਵੀ ਕਾਲਜ ਅਬੋਹਰ ਵਿੱਚ ਸੱਤ ਰੋਜ਼ਾ ਸਿਵਿਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ, ਜਿਸ ਵਿੱਚ ਕੈਂਪਸ ਦੇ ਵਿਦਿਆਰਥੀਆਂ,ਹੋਰ ਕਾਲਜਾਂ, ਅਤੇ ਐਨ ਜੀ ਓਜ਼ ਦੇ ਲੱਗਪਗ 360 ਵਲੰਟੀਅਰਜ਼ ਸਮੂਲੀਅਤ ਕਰ ਰਹੇ ਹਨ।

ਵਰਨਣ ਯੋਗ ਹੈ ਕਿ ਸਿਵਲ ਡਿਫੈਂਸ ਸਰਵਿਸਿਜ਼ ਸਵੈ-ਸੇਵਕ-ਅਧਾਰਤ ਸੰਗਠਨ ਹਨ ਜੋ ਜੰਗ, ਕੁਦਰਤੀ ਆਫ਼ਤਾਂ, ਜਾਂ ਹਾਦਸਿਆਂ ਵਰਗੀਆਂ ਐਮਰਜੈਂਸੀ ਦੌਰਾਨ ਨਾਗਰਿਕਾਂ ਦੀ ਰੱਖਿਆ ਕਰਦੇ ਹਨ, ਜਾਨਾਂ ਬਚਾਉਣ, ਜਾਇਦਾਦ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ, ਅਤੇ ਮੋਰਚੇ ਦੀਆਂ ਸੇਵਾਵਾਂ ਨੂੰ ਸਹਾਇਤਾ, ਮੁੱਢਲੀ ਸਹਾਇਤਾ, ਸੰਚਾਰ ਅਤੇ ਸਹਾਇਤਾ ਪ੍ਰਦਾਨ ਕਰਕੇ ਮਨੋਬਲ ਬਣਾਈ ਰੱਖਣ ‘ਤੇ ਕੇਂਦ੍ਰਤ ਕਰਦੇ ਹਨ, ਜੋ ਕਿ ਜੰਗ ਸਮੇਂ ਦੇ ਹਵਾਈ ਹਮਲੇ ਦੀਆਂ ਸਾਵਧਾਨੀਆਂ ਤੋਂ ਲੈ ਕੇ ਆਧੁਨਿਕ ਆਫ਼ਤ ਪ੍ਰਬੰਧਨ ਤੱਕ ਫੈਲਦੀਆਂ ਹਨ।

ਇਸ ਟ੍ਰੇਨਿੰਗ ਕੈਂਪ ਵਿੱਚ ਫਾਇਰ ਬ੍ਰਿਗੇਡ ਟੀਮ ਅਬੋਹਰ ਦੇ ਦਸਤੇ ਵੱਲੋਂ ਫਾਇਰਮੈਨ ਸੁਰਿੰਦਰ ਪਾਲ ਸਿੰਘ ਨੇ ਲੈਕਚਰ ਦੇ ਕੇ ਸਿਖਿਆਰਥੀਆਂ ਨੂੰ ਅੱਗ ਤੋਂ ਬਚਾਅ ਦੀਆਂ ਤਕਨੀਕਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਉਪਰੰਤ ਸਟੋਰ ਸੁਪਰਡੈਂਟ ਸਿਵਿਲ ਡਿਫੈਂਸ ਪਰਮਿੰਦਰ ਸਿੰਘ ਬਾਠ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਬਾਰੇ ਅਤੇ ਸਿਵਿਲ ਡਿਫੈਂਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ

ਇਸ ਦੌਰਾਨ ਕੰਪਨੀ ਕਮਾਂਡਰ ਅਨੀਸ਼ ਗੁਪਤਾ, ਮਾਸਟਰ ਟ੍ਰੇਨਰ ਮਨਜੀਤ ਸਿੰਘ, ਅਤੇ ਸੰਦੀਪ ਕੰਬੋਜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *