ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਡੀ ਜੀ ਪੀ ਪੰਜਾਬ ਹੋਮ ਗਾਰਡਜ ਸੰਜੀਵ ਕਾਲੜਾ ਦੀ ਰਹਿਨੁਮਾਈ ਹੇਠ ਡੀ.ਏ.ਵੀ ਕਾਲਜ ਅਬੋਹਰ ਵਿੱਚ ਸੱਤ ਰੋਜ਼ਾ ਸਿਵਿਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ, ਜਿਸ ਵਿੱਚ ਕੈਂਪਸ ਦੇ ਵਿਦਿਆਰਥੀਆਂ,ਹੋਰ ਕਾਲਜਾਂ, ਅਤੇ ਐਨ ਜੀ ਓਜ਼ ਦੇ ਲੱਗਪਗ 360 ਵਲੰਟੀਅਰਜ਼ ਸਮੂਲੀਅਤ ਕਰ ਰਹੇ ਹਨ । ਵਰਨਣ ਯੋਗ ਹੈ ਕਿ ਸਿਵਲ ਡਿਫੈਂਸ ਸਰਵਿਸਿਜ਼ ਸਵੈ-ਸੇਵਕ-ਅਧਾਰਤ ਸੰਗਠਨ ਹਨ ਜੋ ਜੰਗ, ਕੁਦਰਤੀ ਆਫ਼ਤਾਂ, ਜਾਂ ਹਾਦਸਿਆਂ ਵਰਗੀਆਂ ਐਮਰਜੈਂਸੀ ਦੌਰਾਨ ਨਾਗਰਿਕਾਂ ਦੀ ਰੱਖਿਆ ਕਰਦੇ ਹਨ, ਜਾਨਾਂ ਬਚਾਉਣ, ਜਾਇਦਾਦ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ, ਅਤੇ ਮੋਰਚੇ ਦੀਆਂ ਸੇਵਾਵਾਂ ਨੂੰ ਸਹਾਇਤਾ, ਮੁੱਢਲੀ ਸਹਾਇਤਾ, ਸੰਚਾਰ ਅਤੇ ਸਹਾਇਤਾ ਪ੍ਰਦਾਨ ਕਰਕੇ ਮਨੋਬਲ ਬਣਾਈ ਰੱਖਣ ‘ਤੇ ਕੇਂਦ੍ਰਤ ਕਰਦੇ ਹਨ, ਜੋ ਕਿ ਜੰਗ ਸਮੇਂ ਦੇ ਹਵਾਈ ਹਮਲੇ ਦੀਆਂ ਸਾਵਧਾਨੀਆਂ ਤੋਂ ਲੈ ਕੇ ਆਧੁਨਿਕ ਆਫ਼ਤ ਪ੍ਰਬੰਧਨ ਤੱਕ ਫੈਲਦੀਆਂ ਹਨ।
। ਇਸ ਟ੍ਰੇਨਿੰਗ ਕੈਂਪ ਵਿੱਚ ਐਨ ਡੀ ਆਰ ਐਫ, ਫਾਇਰ ਸਰਵਿਸਿਜ਼, ਫਸਟ ਏਡ, ਅਤੇ ਟ੍ਰੈਫ਼ਿਕ ਰੂਲਜ਼ ਤੇ ਸੇਫਟੀ ਆਦਿ ਡਿਪਾਰਟਮੈਂਟਾਂ ਵਲੋਂ ਵਲੰਟੀਅਰਾਂ ਨੂੰ ਟ੍ਰੇਨਿੰਗ ਮੁਹਈਆ ਕਰਵਾਈ ਜਾ ਰਹੀ ਹੈ। ਨਰਸਿੰਗ ਕਾਲਜ ਵਿੱਚ ਕਰਵਾਏ ਜਾ ਰਹੇ ਐਡੀਸ਼ਨਲ ਕੰਟਰੋਲਰ ਕਮ ਡਿਸਟ੍ਰਿਕਟ ਕਮਾਂਡਰ ਸ੍ਰ ਗੁਰਲਵਦੀਪ ਸਿੰਘ ਮੁੱਖ ਮਹਿਮਾਨ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀ ਵਲੰਟੀਅਰਾਂ ਨੂੰ ਇਸ ਇਸ ਕੈਂਪ ਚ ਸਮੂਲੀਅਤ ਕਰਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਓਹਨਾ ਵੱਲੋਂ ਦੇਸ਼ ਸੇਵਾ ਤੇ ਮਨੁੱਖਤਾ ਦੇ ਭਲੇ ਲਈ ਪਾਇਆ ਜਾਂਦਾ ਯੋਗਦਾਨ ਅਤਿ ਸਰਾਹਣੀਏ ਹੈ। ਆਪਰੇਸ਼ਨ ਸਿੰਦੂਰ, ਪੰਜਾਬ ਚ ਹੜ੍ਹਾਂ ਦੌਰਾਨ ਵਲੰਟੀਅਰਾਂ ਦੀ ਲੋਕਾਂ ਦੀ ਸਹਾਇਤਾ ਲਈ ਕੀਤੀ ਜੀ ਤੋੜ ਕੋਸ਼ਿਸ਼ ਅਤਿ ਸ਼ਲਾਘਾਯੋਗ ਸੀ । ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇ ਦੌਰਾਨ ਹਰ ਵਲੰਟੀਅਰ ਹਮੇਸ਼ਾ ਮੋਹਰੀ ਹੋ ਕੇ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰਦੇ ਰਹਿਣਗੇ ਇਸ਼ ਮੌਕੇ ਵਾਈਸ ਪ੍ਰਿੰਸੀਪਲ ਡਾਂ ਰਾਜੇਸ਼ ਕੁਮਾਰ ਖੱਤਰੀ ਜੀ ਡੀ.ਏ.ਵੀ.ਕਾਲਜ ਅਬੋਹਰ ਹਾਜਰ ਸਨ।
ਸਟੋਰ ਸੁਪਰਡੈਂਟ ਸਿਵਿਲ ਡਿਫੈਂਸ ਪਰਮਿੰਦਰ ਸਿੰਘ ਬਾਠ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਬਾਰੇ ਅਤੇ ਸਿਵਿਲ ਡਿਫੈਂਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ, ਕੰਪਨੀ ਕਮਾਂਡਰ ਅਨੀਸ਼ ਗੁਪਤਾ, ਮਾਸਟਰ ਟ੍ਰੇਨਰ ਮਨਜੀਤ ਸਿੰਘ, ਅਤੇ ਸੰਦੀਪ ਕੰਬੋਜ ਆਦਿ ਹਾਜ਼ਰ ਸਨ।


