ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਜਾਰੀ ਕਰਨ ਵਾਲਾ SSP ਵਿਜੀਲੈਂਸ ਮੁਅੱਤਲ

ਪੰਜਾਬ ਸਰਕਾਰ ਨੇ ਲੁਧਿਆਣਾ ਰੇਂਜ ਦੇ SSP ਵਿਜੀਲੈਂਸ ਬਿਊਰੋ ਨੂੰ ਅੱਜ ਸਸਪੈਂਡ ਕਰ ਦਿੱਤਾ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੋ ਭਾਰਤ ਭੂਸ਼ਣ ਆਸ਼ੂ ਨੂੰ ਵਿਜਲੈਂਸ ਬਿਊਰੋ ਇੱਕ ਸਕੂਲ ਦੇ ਘਟਾਲੇ ‘ਚ ਸਮਨ ਭੇਜੇ ਗਏ ਸਨ ਉਹ ਖੁਦ ਹੀ ਆਪਣੇ ਪੱਧਰ ਤੇ SSP ਨੇ ਭੇਜੇ ਹਨ। ਇਹ ਵੀ ਪਤਾ ਲੱਗਾ ਹੈ ਕਿ ਭਾਰਤ ਭੂਸ਼ਣ ਆਸ਼ੂ ਤੇ ਐਸਐਸਪੀ ਦੀ ਪਿਛਲੇ ਦਿਨਾਂ ਚ ਲਗਾਤਾਰ ਗੱਲਬਾਤ ਵੀ ਚੱਲ ਰਹੀ ਸੀ ਤੇ ਇਹ ਸੰਮਨ ਉਸਨੇ ਉਸ ਸਮੇਂ ਭੇਜੇ ਜਦੋਂ ਲੁਧਿਆਣਾ ਜ਼ਿਮਨੀ ਚੋਣਾਂ ਦਾ ਪ੍ਰਚਾਰ ਜ਼ੋਰਾਂ ਤੇ ਹੈ। ਪੰਜਾਬ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕੋਈ ਮੰਨਸ਼ਾ ਨਹੀਂ, ਕਿ ਭਾਰਤ ਭੂਸ਼ਨ ਆਸ਼ੂ ਵਿਰੁੱਧ ਇਸ ਸਮੇਂ ਕੋਈ ਕਦਮ ਚੁੱਕਿਆ ਜਾਵੇ। ਪਰ ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ  ਨੂੰ ਖੁਫੀਆ ਤੰਤਰਾਂ ਰਾਹੀਂ ਮਿਧੀ ਜਾਣਕਾਰੀ ਅਨੁਸਾਰ ਕੀ ਭਾਰਤ ਭੂਸ਼ਣ ਆਸ਼ੂ ਦੇ ਐਸਐਸਪੀ ਦੀ ਬੀਤੇ ਦਿਨੀ ਇੱਕ ਗੁਪਤ ਮੀਟਿੰਗ ਵੀ ਹੋਈ ਹੈ ਤੇ ਗੱਲਬਾਤ ਵੀ ਹੋਈ ।

Leave a Reply

Your email address will not be published. Required fields are marked *