ਸ੍ਰੀ ਚੇਤਨਿਯਾ ਟੈਕਨੋ ਸਕੂਲ ਰਾਜਪੁਰਾ ਦਾ ਉਦਘਾਟਨ 16 ਅਪ੍ਰੈਲ ਨੂੰ

ਏਸ਼ੀਆ ਦੇ ਸਭ ਤੋਂ ਵੱਡੇ ਐਜੂਕੇਸ਼ਨਲ ਗਰੁੱਪ ਸ੍ਰੀ ਚੇਤਨਿਯਾ ਵੱਲੋਂ ਪੰਜਾਬ ਦੇ ਸਾਰੇ ਜ਼ਿਲਾ ਹੈਡ ਕੁਆਰਟਰਾਂ ਉੱਪਰ ਸਕੂਲ ਖੋਲੇ ਜਾ ਰਹੇ ਹਨ। ਇਸੇ ਲੜੀ ਤਹਿਤ ਸ੍ਰੀ ਚੇਤਨਿਯਾ ਗਰੁੱਪ ਦੀ ਬਰਾਂਚ ਰਾਜਪੁਰਾ ਵਿੱਚ ਪਟਿਆਲਾ—ਚੰਡੀਗੜ੍ਹ ਬਾਈਪਾਸ, ਨੇੜੇ ਰੇਲਵੇ ਫਲਾਈਓਵਰ, ਰਾਜਪੁਰਾ ਵਿਖੇ ਖੁੱਲਣ ਜਾ ਰਹੀ ਹੈ ਜਿਸ ਉਦਘਾਟਨ ਕੱਲ ਮਿਤੀ 16 ਅਪ੍ਰੈਲ ਨੂੰ ਸਵੇਰੇ 10 ਵਜੇ ਹੋਵੇਗਾ। ਇਸ ਮੌਕੇ ਮਿਸਜ਼ ਇਸ਼ਾ ਸਿੰਘਾਲ, ਪੀ.ਸੀ.ਐਸ., ਏ.ਡੀ.ਸੀ. (ਜੀ) ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਾਣਕਾਰੀ ਦਿੰਦੇ ਹੋਏ ਏ.ਜੀ.ਐਮ. ਵਿਕਰਮ ਰੈਡੀ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ 1022 ਚੇਤਨਿਯਾ ਟੈਕਨੋੋ ਸਕੂਲ ਹਨ। ਇਹ ਸਕੂਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਕੂਲ ਸ਼ੁਰੂ ਤੋਂ ਹੀ ਵਿਦਿਆਰਥੀਆਂ ਨੂੰ ਵੱਡੀਆਂ ਪ੍ਰੀਖਿਆਵਾਂ ਲਈ ਤਿਆਰ ਕਰਦੇ ਹਨ। ਸ੍ਰੀ ਚੇਤਨਿਯਾ ਪੂਰੇ ਦੇਸ਼ ਵਿੱਚ ਨੀਟ ਅਤੇ ਆਈ.ਆਈ.ਟੀ. ਪ੍ਰੀਖਿਆਵਾਂ ਦੇ ਰਿਜ਼ਲਟ ਲਈ ਜਾਣਿਆ ਜਾਂਦਾ ਹੈ। ਉਦਘਾਟਨ ਤੋਂ ਬਾਅਦ ਇੱਥੇ ਸੈਸ਼ਨ 2025—26 ਤੋਂ ਕਲਾਸਾਂ ਸ਼ੁਰੂ ਹੋ ਜਾਣਗੀਆਂ। ਇਸ ਮੌਕੇ ਮਾਪਿਆਂ ਨੂੰ ਇੱਥੇ ਪਹੁੰਚਣ ਲਈ ਖੱੁਲਾ ਸੱਦਾ ਹੈ। ਹੋਰ ਜਾਣਕਾਰੀ ਦਿੰਦੇ ਹੋਏ ਏ.ਜੀ.ਐਮ. ਚੇਤਨਿਯਾ ਕੁਮਾਰ ਨੇ ਦੱਸਿਆ ਕਿ ਸ੍ਰੀ ਚੇਤਨਿਯਾ ਗਰੁੱਪ ਦਾ ਸਕੂਲ ਸਿੱਖਿਆ ਦੇਣ ਦਾ ਨਵੇਕਲਾ ਤਰੀਕਾ ਹੈ। ਹੁਣ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਮਜ਼ਦੂਰੀਆਂ ਕਰਨ ਦੀ ਜਰੂਰਤ ਨਹੀਂ ਕਿਉਂਕਿ ਉਹਨਾਂ ਨੂੰ ਇੱਥੇ ਰਹਿ ਕੇ ਹੀ ਉੱਚ ਪ੍ਰੀਖਿਆਵਾਂ ਲਈ ਤਿਆਰ ਕਰਕੇ ਉੱਚੀਆਂ ਪਦਵੀਆਂ ਦੇ ਕਾਬਲ ਬਣਾਇਆ ਜਾਵੇਗਾ। ਏ.ਜੀ.ਐਮ. ਅਮਿਤ ਸਚਦੇਵਾ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਇਨਾਂ ਸਕੂਲਾਂ ਵਿੱਚ ਦਾਖਲਾ ਸੰਭਵ ਨਹੀਂ ਹੋਵੇਗਾ।

Leave a Reply

Your email address will not be published. Required fields are marked *