ਪਿੰਡ ਕਬੂਲਸ਼ਾਹ ਖੁੱਬਣ ਵਿਖੇ ਕਿਸਾਨਾਂ ਅਤੇ ਫ਼ੀਲਡ ਸਟਾਫ ਲਈ ਵਿਸ਼ੇਸ਼ ਕੈਂਪ ਦਾ ਆਯੋਜਨ

ਕੇਨ-ਕਮਿਸ਼ਨਰ ਪੰਜਾਬ ਸ.ਅਮਰੀਕ ਸਿੰਘ ਦੀ ਅਗਵਾਈ ਹੇਠ ਅਤੇ ਸ਼੍ਰੀ ਰਨਬੀਰ ਸਿੰਘ ACDO ਫ਼ਰੀਦਕੋਟ ਦੀ ਪ੍ਰਧਾਨਗੀ ਵਿੱਚ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਕਬੂਲਸ਼ਾਹ ਖੁੱਬਣ ਦੇ ਸਫਲ ਕਿਸਾਨ ਸ਼੍ਰੀ ਧੀਰਜ ਸਾਵਨਸੁਖਾ ਦੇ ਖੇਤ ਵਿੱਚ ਫ਼ਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੇ ਜਰਨਲ ਮੈਨੇਜਰ ਸ.ਅਮਰਦੀਪ ਸਿੰਘ ਸੰਧੂ ਦੀ ਦੇਖ ਰੇਖ ਹੇਠ ਕਿਸਾਨਾਂ ਅਤੇ ਫ਼ੀਲਡ ਸਟਾਫ ਦੇ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ

ਇਸ ਕੈਂਪ ਵਿੱਚ ACDO ਰਨਬੀਰ ਸਿੰਘ ਨੇ ਕਿਸਾਨਾਂ ਨੂੰ ਗੰਨੇ ਦੀ ਟਰੈਂਚ ਵਿਧੀ ਰਾਹੀਂ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਗੰਨੇ ਵਿੱਚ ਅੰਤਰੀ ਫਸਲ ਦੀ ਕਾਸ਼ਤ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ।

Leave a Reply

Your email address will not be published. Required fields are marked *