ਸੀਨੀਅਰ ਐਡਵੋਕੇਟ ਗੌਰਵ ਗਰਗ ਅਸਿਸਟੈਂਟ ਐਡਵੋਕੇਟ ਜਨਰਲ ਨਿਯੁਕਤ

ਅਮਲੋਹ ਨਿਵਾਸੀ ਸੀਨੀਅਰ  ਐਡਵੋਕੇਟ ਗੌਰਵ ਗਰਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਅਸਿਸਟੈਂਟ ਐਡਵੋਕੇਟ ਜਨਰਲ ਨਿਯੁਕਤ ਕੀਤੇ ਗਏ ਹਨ। ਉਨਾਂ ਦੀ ਇਸ ਨਿਯੁਕਤੀ ਤੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਹੈ।

ਗੌਰਵ ਗਰਗ ਇਸ ਤੋਂ ਪਹਿਲਾਂ ਜਿੱਥੇ ਜ਼ਿਲ੍ਾ ਫਤਿਹਗੜ੍ਹ ਸਾਹਿਬ ਵਿੱਚ ਪ੍ਰੈਕਟਿਸ ਕਰਦੇ ਸਨ ਅਤੇ ਬਤੌਰ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਯੂਨੀਅਨ ਚੰਡੀਗੜ੍ਹ ਸਨ। ਹੁਣ ਅਸਿਸਟੈਂਟ ਐਡਵੋਕੇਟ ਜਨਰਲ ਹਰਿਆਣਾ ਨਿਯੁਕਤ ਕੀਤੇ ਗਏ ਹਨ। ਉਨਾਂ ਵੱਲੋਂ ਅੱਜ ਅਸਿਸਟੈਂਟ ਐਡਵੋਕੇਟ ਜਰਨਲ ਦਾ ਅਹੁਦਾ ਸੰਭਾਲ ਲਿਆ ਗਿਆ ਹੈ।
ਇਸ ਸਮੇਂ ਸ਼੍ਰੀ ਪਰਮਿੰਦਰ ਸਿੰਘ ਚੌਹਾਨ ਐਡਵੋਕੇਟ ਜਨਰਲ ਹਰਿਆਣਾ ਮੌਜੂਦ ਸਨ।

Leave a Reply

Your email address will not be published. Required fields are marked *