ਐੱਸ.ਡੀ.ਐੱਮ ਅਬੋਹਰ ਨੇ ਅਬੋਹਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ਼ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ

ਅਬੋਹਰ 25 ਸਤੰਬਰ 2025
ਐੱਸ.ਡੀ.ਐੱਮ ਅਬੋਹਰ ਕ੍ਰਿਸ਼ਨਪਾਲ ਰਾਜਪੂਤ ਨੇ ਦੱਸਿਆ ਕਿ ਅਬੋਹਰ ਦੇ ਵਰਿਆਮ ਨਗਰ, ਸੁਭਾਸ਼ ਨਗਰ, ਸੀਤੋ ਰੋਡ ਅਤੇ ਲੂਣਾ ਹਸਪਤਾਲ ਦੇ ਨੇੜੇ ਦੇ ਇਲਾਕੇ ਦੇ ਵਸਨੀਕਾਂ ਨੇ ਸੀਵਰੇਜ ਓਵਰਫਲੋ ਹੋਣ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਇਹ ਸੀਵਰੇਜ ਪਿਛਲੇ ਕੁੱਝ ਮਹੀਨਿਆਂ ਤੋਂ ਓਵਰਫਲੋ ਹੋ ਰਿਹਾ ਸੀ। ਜਿਸ ਤੇ ਕਾਰਵਾਈ ਕਰਦਿਆਂ ਉਨ੍ਹਾਂ ਪਿਛਲੇ ਕੁਝ ਦਿਨਾਂ ਤੋਂ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ਼ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਉਹ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਈ ਮੌਕੇ ਵਾਲੇ ਸਥਾਨ ਤੇ ਪਹੁੰਚੇ ਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਉਂਦਿਆ ਕਿਹਾ ਕਿ ਜਲਦੀ ਹੀ ਲੋਕਾਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਤੋਂ ਨਿਜ਼ਾਤ ਮਿਲ ਜਾਵੇਗੀ ਤੇ ਜੇਕਰ ਕੋਈ ਹੋਰ ਵੀ ਸਮੱਸਿਆ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਤਾਂ ਜੋ ਉਸ ਸਮੱਸਿਆ ਦਾ ਵੀ ਹੱਲ ਕਰ ਸਕਣ। ਇਸ ਉਪਰੰਤ ਇਲਾਕੇ ਦੇ ਲੋਕਾਂ ਨੇ ਐਸਡੀਐਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਸੰਤੁਸ਼ਟੀ ਹੈ ਕਿ ਸੀਵਰੇਜ਼ ਓਵਰਫਲੋ ਸਮੱਸਿਆ ਤੋਂ ਉਨ੍ਹਾਂ ਨੂੰ ਨਿਜ਼ਾਤ ਮਿਲ ਜਾਵੇਗੀ।  ਇਸ ਮੌਕੇ ਨਗਰ ਨਿਗਮ ਦੇ ਜੇਈ ਸ਼ਵਿੰਦਰ ਸਿੰਘ ਅਤੇ ਨੀਰਜ ਸਚਦੇਵਾ ਵੀ ਮੌਜੂਦ ਸਨ।

9622ba23-1316-4bfe-9b8f-bed5bc2ce0d1.jfif

Leave a Reply

Your email address will not be published. Required fields are marked *