ਰੂਪਨਗਰ-ਅਧਾਰਤ ਯੂਟਿਊਬ ਇਨਫਲੂਐਂਸਰ ਪਾਕਿਸਤਾਨ ਆਈਐਸਆਈ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ     

ਪੀ.ਆਈ.ਓ. ਸ਼ਾਕਿਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਹੋਇਆ ਸੀ ਦੋਸ਼ੀ ਜਸਬੀਰ ਉਰਫ਼ ਜਾਨ ਮਾਹਲ,  ਫੌਜ ਦੀ ਤਾਇਨਾਤੀ ਸਬੰਧੀ ਸੰਵੇਦਨਸ਼ੀਲ ਜਾਣਕਾਰੀ ਕਰਦਾ ਸੀ ਸਾਂਝੀ : ਡੀਜੀਪੀ ਗੌਰਵ ਯਾਦਵ

ਬਰਾਮਦ ਕੀਤੇ ਮੋਬਾਈਲ ਚੋ ਮਿਲੇ 150 ਪਾਕਿਸਤਾਨੀ ਸੰਪਰਕ ਮਿਟਾਇਆ  ਗਿਆ ਡੇਟਾ ਕੀਤਾ ਜਾ ਰਿਹਾ ਹੈ ਰਿਕਵਰ: ਏਆਈਜੀ ਐਸਐਸਓਸੀ ਰਵਜੋਤ ਗਰੇਵਾਲ

ਚੰਡੀਗੜ੍ਹ, 4 ਜੂਨ 2025 (ਦੀ ਪੰਜਾਬ ਵਾਇਰ)— ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਰਾਸ਼ਟਰੀ ਸੁਰੱਖਿਆ ਨੂੰ ਵੱਡਾ ਖ਼ਤਰਾ ਪੈਦਾ ਕਰਨ ਵਾਲੇ ਜਾਸੂਸੀ ਨੈੱਟਵਰਕਾਂ ਵਿਰੁੱਧ ਮਹੱਤਵਪੂਰਨ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਐਸ.ਏ.ਐਸ. ਨਗਰ, ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਇੱਕ ਯੂਟਿਊਬ ਇਨਫਲੂਐਂਸਰ ਨੂੰ ਗ੍ਰਿਫ਼ਤਾਰ ਕੀਤਾ ਹੈ।  ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਬੀਰ ਸਿੰਘ ਉਰਫ਼ ਜਾਨ ਮਾਹਲ (41)  ਵਾਸੀ ਪਿੰਡ ਮਾਹਲਾਂ ਰੂਪਨਗਰ ਵਜੋਂ ਹੋਈ ਹੈ। ਉਕਤ ਦੋਸ਼ੀ  11 ਲੱਖ ਤੋਂ ਵੱਧ ਸਬਸਕ੍ਰਾਈਬਰਾਂ ਵਾਲਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ  ਹੈਜੋ ‘‘ਜਾਨ ਮਾਹਲ ਵੀਡੀਓ’’  ਨਾਮ ਦਾ ਯੂਟਿਊਬ ਚੈਨਲ ਚਲਾ ਰਿਹਾ ਸੀ ਜਿਥੇ ਸਫਰਨਾਮਿਆਂ ਅਤੇ ਖਾਣਾ ਪਕਾਉਣ ਸਬੰਧੀ  ਵਲੌਗ ਪੋਸਟ ਕੀਤੇ ਜਾਂਦੇ ਸਨ। 

ReplyForwardAdd reaction

Leave a Reply

Your email address will not be published. Required fields are marked *