ਡਿਪਟੀ ਕਮਿਸ਼ਨਰ ਨੇ ਰਿਹਰਸਲ ਦਾ ਲਿਆ ਜਾਇਜਾ, ਖਾਮੀਆਂ ਨੂੰ ਦੂਰ ਕਰਨ ਦੇ ਆਦੇਸ਼
ਫਾਜ਼ਿਲਕਾ 11 ਅਗਸਤ
15 ਅਗਸਤ 2025 ਨੁੰ ਆਜਾਦੀ ਦਿਹਾੜੇ ਦੇ ਮੱਦੇਨਜਰ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਜ਼ੋਰਾ—ਸ਼ੋਰਾਂ ਨਾਲ ਚੱਲ ਰਹੀਆਂ ਹਨ।ਇਹ ਸਮਾਗਮ ਬੜੇ ਹੀ ਉਤਸ਼ਾਹਪੂਰਵਕ ਅਤੇ ਜ਼ੋਸ਼ ਨਾਲ ਭਰਪੂਰ ਹੋਵੇ, ਇਸ ਦੇ ਮੱਦੇਨਜਰ ਲਗਾਤਾਰ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਇਸ ਤਹਿਤ ਸਭਿਚਾਰਕ ਪ੍ਰੋਗਰਾਮ ਦੀ ਦੂਸਰੀ ਰਿਹਰਸਲ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਆਯੋਜਿਤ ਕੀਤੀ ਗਈ ਜਿਸ ਦਾ ਜਾਇਜਾ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਜਿਲ੍ਰਾ ਪੁਲਿਸ ਮੁਖੀ ਸ. ਗੁਰਮੀਤ ਸਿੰਘ ਵੱਲੋਂ ਲਿਆ ਗਿਆ। ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ, ਐਸ.ਪੀ. ਡੀ. ਮੁਖਤਿਆਰ ਰਾਏ, ਐਸ.ਡੀ.ਐਮ. ਕੰਵਰਜੀਤ ਸਿੰਘ ਮਾਨ ਵਿਸ਼ੇਸ਼ ਤੌਰ *ਤੇ ਨਾਲ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਭਿਆਚਾਰਕ ਪ੍ਰੋਗਰਾਮ ਜ਼ਿਲ੍ਹਾ ਪੱਧਰੀ ਸਮਾਗਮ ਦਾ ਖਿਚਵਾ ਕੇਂਦਰ ਹੁੰਦਾ ਹੈ ਤੇ ਸਭਿਆਚਾਰਕ ਪ੍ਰੋਗਰਾਮ ਦੀਆਂ ਹਰੇਕ ਆਈਟਮਾਂ ਜ਼ੋਸ਼ ਅਤੇ ਦੇਸ਼ ਭਗਤੀ ਨੂੰ ਸਮਰਪਿਤ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਸਭਿਆਚਾਰਕ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਕਰਨ ਵਾਲੇ ਸਕੂਲ ਮੁਖੀਆਂ ਨੁੰ ਆਈਟਮਾਂ ਦੌਰਾਨ ਦਰਪੇਸ਼ ਆਈਆਂ ਖਾਮੀਆਂ ਨੁੰ ਫੁਲ ਡਰੈਸ ਰਿਹਰਸਲ ਮੌਕੇ ਦੂਰ ਕਰਨ ਦੇ ਆਦੇਸ਼ ਦਿੱਤੇ।
ਜਾਇਜਾ ਲੈਣ ਉਪਰੰਤ ਮੀਟਿੰਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੂਲ ਡਰੈਸ ਰਿਹਰਸਲ 15 ਅਗਸਤ ਨੂੰ ਮਨਾਏ ਜਾਣ ਵਾਲੇ ਜਿਲ੍ਹਾ ਪੱਧਰੀ ਸਮਾਗਮ ਤਰ੍ਹਾਂ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਭਿਆਚਾਰਕ ਪ੍ਰੋਗਰਾਮ ਦੇ ਨਾਲ—ਨਾਲ ਪੂਰਾ ਸਮਾਗਮ ਵਿਚ ਕੋਈ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਮੁੱਖੀ ਅਤੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਆਪੋ—ਆਪਣੇ ਵਿਭਾਗ ਨਾਲ ਸਬੰਧਤ ਡਿਉਟੀ ਤੈਅ ਸਮੇਂ ਅੰਦਰ ਮੁਕੰਮਲ ਕਰ ਲੈਣ।ਮੰਚ ਦਾ ਸੰਚਾਲਨ ਸੁਰਿੰਦਰ ਕੰਬੋਜ਼ ਨੇ ਬਾਖੂਬੀ ਢੰਗ ਨਾਲ ਕੀਤਾ।
ਇਸ ਮੌਕੇ ਡੀ.ਐਸ.ਪੀ. ਅਵਿਨਾਸ਼ ਚੰਦਰ, ਜ਼ਿਲ੍ਹਾ ਸਿਖਿਆ ਅਫਸਰ ਅਜੈ ਸ਼ਰਮਾ, ਸਿਖਿਆ ਵਿਭਾਗ ਤੋਂ ਸਤਿੰਦਰ ਬਤਰਾ, ਵਿਜੈ ਪਾਲ, ਗੁਰਛਿੰਦਰ ਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।


