
ਰਾਇਲ ਚੈਲੇਂਜਰਸ ਬੇਂਗਲੁਰੂ (RCB) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਆਪਣਾ ਪਹਿਲਾ ਟਾਇਟਲ ਜਿੱਤ ਲਿਆ ਹੈ। ਮੰਗਲਵਾਰ ਨੂੰ ਖੇਡੇ ਗਏ ਫਾਈਨਲ ਵਿਚ ਪੰਜਾਬ ਕਿੰਗਸ (PBKS) ਨੂੰ 6 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ 18ਵੇਂ ਸੀਜਨ ਵਿਚ IPL ਨੂੰ 8ਵਾਂ ਚੈਂਪੀਅਨ ਮਿਲਿਆ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ 191 ਦੌੜਾਂ ਦਾ ਟਾਰਗੈੱਟ ਚੇਜ ਕਰ ਰਹੀ ਪੰਜਾਬ ਕਿੰਗਜ਼ 184 ਦੌੜਾਂ ਹੀ ਬਣਾ ਸਕੀ। ਬੇਂਗਲੁਰੂ ਵੱਲੋਂ ਵਿਰਾਟ ਕੋਹਲੀ ਨੇ 35 ਗੇਂਦਾਂ ‘ਤੇ 43 ਦੌੜਾਂ ਬਣਾਈਆਂ। ਜਿਤੇਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ ਤੇ 240 ਦੇ ਸਟ੍ਰਾਈਕ ਰੇਟ ‘ਤੇ 10 ਗੇਂਦਾਂ ਵਿਚ 24 ਦੌੜਾਂ ਬਣਾਈਆਂ। ਕੁਨਾਲ ਪਾਂਡੇਯ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ। ਪੰਜਾਬ ਤੋਂ ਅਰਸ਼ਦੀਪ ਤੇ ਕਾਇਲ ਜੈਮਿਸਨ ਨੇ 3-3 ਵਿਕਟਾਂ ਲਈਆਂ।

ਖ਼ਿਤਾਬ ਜਿੱਤਣ ‘ਤੇ, ਆਰਸੀਬੀ ਨੂੰ ਚਮਕਦਾਰ ਟਰਾਫ਼ੀ ਦੇ ਨਾਲ 20 ਕਰੋੜ ਰੁਪਏ ਦਾ ਜੇਤੂ ਇਨਾਮ ਮਿਲਿਆ। ਜਦੋਂ ਕਿ ਉਪ ਜੇਤੂ ਪੀਬੀਕੇਐਸ ਨੂੰ 12.5 ਕਰੋੜ ਰੁਪਏ ਨਾਲ ਸਬਰ ਕਰਨਾ ਪਿਆ। ਤੀਜੇ ਸਥਾਨ ‘ਤੇ ਰਹੀ ਮੁੰਬਈ ਇੰਡੀਅਨਜ਼ ਨੂੰ 7 ਕਰੋੜ ਰੁਪਏ ਅਤੇ ਚੌਥੇ ਸਥਾਨ ‘ਤੇ ਰਹੀ ਟੀਮ ਗੁਜਰਾਤ ਟਾਈਟਨਜ਼ ਨੂੰ 6.50 ਕਰੋੜ ਰੁਪਏ ਮਿਲੇ।
