ਜ਼ਿਲ੍ਹਾ ਫਾਜ਼ਿਲਕਾ ਦੇ ਬਲਾੱਕ ਜਲਾਲਾਬਾਦ ਅਤੇ ਅਰਨੀਵਾਲਾ ਵਿੱਚ ਛਾਪੇਮਾਰੀ, ਕੋਈ ਬੱਚਾ ਭੀਖ ਮੰਗਦਾ ਨਹੀ ਪਾਇਆ ਗਿਆ

ਇਲਾਕੇ ਵਿੱਚੋ ਬੱਚਿਆ ਦੀ ਭੀਖ ਮੰਗਣ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੀ ਟੀਮ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਜਲਾਲਾਬਾਦ ਅਤੇ ਅਰਨੀਵਾਲਾ ਵਿੱਚ ਛਾਪੇਮਾਰੀ ਕਰਦਿਆ ਵਿਸ਼ੇਸ਼ ਚੈਕਿੰਗ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਹ ਕਾਰਵਾਈ  ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਫਾਜ਼ਿਲਕਾ ਦੇ ਦਿਸ਼ਾਂ ਨਿਰਦੇਸ਼ਾ ਅਤੇ ਪ੍ਰੋਜੈਕਟ ਜੀਵਨਜੋਤ 2.0 ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ, ਫਾਜ਼ਿਲਕਾ ਨਵਦੀਪ ਕੌਰ ਦੀ ਅਗਵਾਈ ਹੇਠ ਕੀਤੀ ਗਈ।

ਜ਼ਿਲਾ ਪੱਧਰੀ ਟਾਸਕ ਫੋਰਸ ਵੱਲੋ ਬਲਾਕ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਪਾਰਕ, ਪੁਰਾਣੀ ਸਬਜੀ ਮੰਡੀ ਅਤੇ ਅਰਨੀਵਾਲਾ ਦੇ ਮੇਨ ਬਾਜ਼ਾਰ ਵਿਖੇ ਛਾਪੇਮਾਰੀ ਕੀਤੀ ਗਈ। ਚੈਕਿੰਗ ਦੌਰਾਨ ਕੋਈ ਵੀ ਬੱਚਾ ਭੀਖ ਮੰਗਦਾ ਨਹੀ ਮਿਲਿਆ । ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਭੀਖ ਮੰਗਦਾ ਮਿਲਦਾ ਹੈ । ਉਹ ਸਿੰਗਲ ਪੇਰੈਂਟਸ (ਜੇਕਰ ਪਿਤਾ ਦੀ ਮੌਤ ਜਾਂ ਮਾਤਾ/ਪਿਤਾ ਦੋਨਾਂ ਦੀ ਮੌਤ), ਅਨਾਥ, ਉਸ ਦਾ ਪਿਤਾ ਜੇਲ੍ਹ ਵਿੱਚ ਪੱਕੀ ਸ਼ਜਾ ਕੱਟ ਰਹਿ ਹੈ ਜਾਂ ਬੱਚਾ ਅਤੇ ਬੱਚਿਆਂ ਦੇ ਪਿਤਾ ਐਚ.ਆਈ.ਵੀ ਨਾਲ ਪੀੜਿਤ ਹੈ, ਉਨ੍ਹਾ ਬੱਚਿਆਂ ਨੂੰ 4000/- ਰੁਪਏ ਪ੍ਰਤੀ ਮਹੀਨਾ ਸਪਾਸਸ਼ਿਪ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਹੁਣ ਤੱਕ 19 ਬਚਿਆਂ ਨੂੰ ਚਾਈਲਡ ਬੈਗਿੰਗ ਤੋਂ ਹਟਾ ਕੇ ਸਕੂਲ ਵਿਚ ਦਾਖਲਾ ਕਰਵਾਇਆ ਗਿਆ ਹੈ ਅਤੇ ਸਮੇ ਸਮੇ *ਤੇ ਉਨ੍ਹਾਂ ਨੂੰ ਸਕੂਲ ਜਾ ਕੇ ਚੈਕ ਕੀਤਾ ਜਾਂਦਾ ਹੈ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਅਪੀਲ ਕੀਤੀ ਹੈ ਕਿ  ਬੱਚਿਆ ਦੀ ਉਮਰ ਪੜਨ ਲਿਖਣ ਦੀ ਹੈ, ਭੀਖ ਮੰਗਣ ਦੀ ਨਹੀ। ਇਸ ਕਰਕੇ ਕਿਸੇ ਨੂੰ ਵੀ ਕੋਈ ਬੱਚਾ ਇਸ ਤਰਾਂ ਮਿਲਦਾ ਹੈ ਤਾਂ ਜਿਲ੍ਹਾ ਬਾਲ ਸੁਰੱਖਿਆ ਦਫਤਰ,ਫਾਜਿਲਕਾ ਕਮਰਾ ਨੰ. 405 A ਬਲਾਕ ਤੀਸਰੀ ਮੰਜਿਲ ਡੀ.ਸੀ.ਕੰਪਲੈਕਸ ਨਾਲ ਸੰਪਰਕ ਕੀਤਾ ਜਾਵੇ ਜਾਂ 1098 ਚਾਇਲਡ ਲਾਇਨ ਹੈਲਪ ਨੰ. ਤੇ ਸੂਚਨਾ ਦਿੱਤੀ ਜਾਵੇ।

ਚਾਇਲਡ ਬੈਗਿੰਗ ਕਰਵਾਉਣ ਤੇ ਸਜ਼ਾ ਅਤੇ 1 ਲੱਖ ਤੋ ਜੁਰਮਾਨਾ ਹੋ ਸਕਦਾ ਹੈ। ਚੈਕਿੰਗ ਦੌਰਾਨ ਜਿਲ੍ਹਾ ਬਾਲ ਸੁਰੱਖਿਆ ਦਫਤਰ ਤੋ ਨਿਸ਼ਾਨ ਸਿੰਘ ਸ਼ੋਸ਼ਲ ਵਰਕਰ, ਚਾਇਲਡ ਲਾਈਨ , ਪੁਲਿਸ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਮੈਬਰ ਹਾਜਰ ਸਨ।

Leave a Reply

Your email address will not be published. Required fields are marked *