ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਉੱਦਮੀਆਂ ਨੂੰ ਸਨਮਾਨਿਤ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਸ਼੍ਰੀ ਦੇਵਰਾਜ ਸ਼ਰਮਾਂ ਚੈਅਰਮੈਨ ਮਾਰਕੀਟ ਕਮੇਟੀ ਨੇ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ 2026 ਮੌਕੇ ਮਹਿਲਾਵਾਂ ਦੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਖਾਸ ਪ੍ਰੋਗਰਾਮ ਉਲੀਕੇ ਗਏ । ਹਲਕਾ ਜਲਾਲਾਬਾਦ ਦੇ ਅਧੀਨ ਸੈਲਫ ਹੈਲਪ ਸਮੂਹਾਂ ਦੇ 100 ਮਹਿਲਾ ਉਦਮੀਆਂ ਦੀ ਚੋਣ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਰਟੀਫਿਕੇਟ ਵੀ ਵੰਡੇ ਗਏ। ਨਾਲ ਹੀ ਉਹਨਾਂ ਨੇ ਸਰਕਾਰ ਵੱਲੋਂ ਮਹਿਲਾਵਾਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।

ਆਜੀਵਿਕਾ ਮਿਸ਼ਨ ਬਾਰੇ ਜਾਣਕਾਰੀ ਦਿੰਦਿਆ ਬੀ ਡੀ ਪੀ ਓ ਸ਼੍ਰੀ ਜਗਸਿਮਰਨ ਸਿੰਘ ਨੇ ਦੱਸਿਆ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦਾ ਮੁੱਖ ਉਦੇਸ਼ ਪਿੰਡਾਂ ਦੇ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਕੇ ਉਹਨਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੇ ਸਮਰੱਥ ਬਣਾਉਣਾ ਹੈ।

ਇਸ ਦੌਰਾਨ ਆਜੀਵਿਕਾ ਮਿਸ਼ਨ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪਹਿਲ ਕਦਮੀਆਂ ਕੀਤੀਆਂ ਗਈਆਂ ਜਿਵੇਂ ਵੇਰਕਾ ਮਿਲਕ ਕੋਪਰੇਟਿਵ ਸੋਸਾਇਟੀਆਂ ਦੀ ਸਥਾਪਨਾ, ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ, ਪਹਿਲ ਯੂਨੀਫਾਰਮ ਪ੍ਰੋਜੈਕਟ, ਪਹਿਲ ਸਟਾਰਟ ਪ੍ਰੋਜੈਕਟ, ਗਰਾਮ ਸਖੀਆਂ ਤੇ ਕਮਿਊਨਿਟੀ ਕੈਡਰ ਦੀਆਂ ਪ੍ਰਮੋਸ਼ਨ ਆਦਿ ਸਫਲਤਾ ਪੂਰਕ ਲਾਗੂ ਕੀਤੀਆਂ ਗਈਆਂ। ਇਸੇ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਲਾਡੀ, ਡਾਕਟਰ ਅਹਿਲਕਾਰ ਸਿੰਘ ਘੁਬਾਇਆ, ਭੁਪਿੰਦਰ ਸਿੰਘ ਪੰਚਾਇਤ ਸੈਕਟਰੀ, ਬਲਾਕ ਪ੍ਰੋਗਰਾਮ ਮੈਨੇਜਰ ਨਵਨੀਤ ਕੌਰ, ਕਮਲੇਸ਼ ਰਾਣੀ ਹਲਕਾ ਕੋਆਰਡੀਨੇਟਰ, ਕੈਲਾਸ਼ ਰਾਣੀ ਵਾਈਸ ਕੋਆਰਡੀਨੇਟਰ, ਬਲਾਕ ਐਮਆਈਐਸ ਤਜਿੰਦਰਪਾਲ ਸਿੰਘ ਪੀ ਐੱਸ ਆਰ ਐਲ ਐਮ, ਲਵਪ੍ਰੀਤ ਸਿੰਘ ਬੀ ਪੀ ਐੱਮ ਅਤੇ ਹੋਰ ਪੰਤਵੰਤੇ ਮੋਜੂਦ ਰਹੇ।
