ਹੁਨਰਮੰਦ ਮਹਿਲਾਵਾਂ ਲਈ ਰੁਜ਼ਗਾਰ ਦੇਣ ਦਾ ਪੰਜਾਬ ਸਰਕਾਰ ਵੱਲੋਂ ਪਲੇਟਫਾਰਮ ਤਿਆਰ-ਵਿਧਾਇਕ ਸਾਹਿਬਾਨ

ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਮਜਬੂਤ ਕਰਨ ਅਤੇ ਉਨ੍ਹਾਂ ਨੂੰ ਰੋਜਗਾਰ ਦੇ ਨਾਲ ਜੋੜਨ ਤੇ ਕਲਾ ਨੂੰ ਜਨਹਿਤ ਵਿਚ ਲਿਜਾਉਣ ਲਈ ਸ਼ਲਾਘਾਯੋਗ ਪਹਿਲਕਦਮੀਆਂ ਉਲੀਕੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿਖੇ ਤਿੰਨ ਰੋਜਾ ‘ਪੰਜਾਬ ਸਖੀ ਸ਼ਕਤੀ ਮੇਲਾ-2026’ ਕਰਵਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਸ਼ੁਕਰਵਾਰ ਨੂੰ ਕੀਤੀ ਗਈ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਫਾਜ਼ਿਲਕਾ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਅਤੇ ਵਿਧਾਇਕ ਬਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵਿਸ਼ੇਸ਼ ਤੌਰ *ਤੇ ਪੁੱਜੇ ਸਨ।  ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ।
ਮੇਲੇ ਦਾ ਉਦਘਾਟਨ ਕਰਦਿਆਂ ਵਿਧਾਇਕ ਸਾਹਿਬਾਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਾਂ, ਜਿਨ੍ਹਾਂ ਦੀ ਬਦੌਲਤ ਪੰਜਾਬ ਵਿੱਚ ਮੇਲੇ ਲੱਗਣੇ ਸ਼ੁਰੂ ਹੋਏ ਹਨ। ਇਸ ਮੇਲੇ ਜ਼ਰੀਏ ਪਿੰਡਾਂ ਵਿੱਚ ਬੈਠੀਆਂ ਹੁਨਰਮੰਦ ਮਹਿਲਾਵਾਂ ਲਈ ਰੁਜ਼ਗਾਰ ਦੇਣ ਦਾ ਪੰਜਾਬ ਸਰਕਾਰ ਵੱਲੋਂ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ ਲਗਾਏ ਗਏ ਹਨ। ਰੋਜਾਨਾ ਪੰਜਾਬੀ ਗਾਇਕ ਵੱਲੋਂ ਸ਼ਾਮ ਨੂੰ ਖੁਬਸੂਰਤ ਪੇਸ਼ਕਾਰੀ ਪੇਸ਼ ਕੀਤੀ ਜਾਵੇਗੀ। ਮੇਲੇ ਵਿੱਚ ਪੰਜਾਬ ਦਾ ਸੱਭਿਆਚਾਰ ਅਤੇ ਵਿਰਸਾ ਦਿਖਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੀਆਂ ਮਹਿਲਾ ਉੱਦਮੀਆਂ ਤੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਇੱਕੋ ਮੰਚ ਮੁਹੱਈਆ ਕਰਵਾਉਣ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ‘ਪੰਜਾਬ ਸਖੀ ਸ਼ਕਤੀ ਮੇਲਾ-2026’ ਕਰਵਾਇਆ ਜਾ ਰਿਹਾ ਹੈ।  ਇਸ ਦੌਰਾਨ ਉਨ੍ਹਾਂ ਮਹਿਲਾਵਾਂ ਦੇ ਬਣੇ ਸਵੈ-ਸਹਾਇਤਾ ਸਮੂਹਾਂ ਅਤੇ ਲਗਾਈਆਂ ਗਈਆਂ ਸਟਾਲਾਂ *ਤੇ ਜਾ ਕੇ ਜਿਥੇ ਸਮਾਨ ਦੀ ਖਰੀਦਦਾਰੀ ਕੀਤੀ ਉਥੇ ਉਨ੍ਹਾਂ ਸ਼ਿਲਪਕਾਰਾਂ ਅਤੇ ਸਮਾਨ ਤਿਆਰ ਕਰਨ ਵਾਲੇ ਉਦਮੀਆਂ ਦੀ ਹੌਸਲਾਅਫਜਾਈ ਵੀ ਕੀਤੀ।
ਮੇਲੇ ਦੇ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਅਜਿਹੇ ਮੇਲੇ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਇਕ ਵਧੀਆ ਵਸੀਲਾ ਹਨ ਅਤੇ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਂਦੇ ਹਨ। ਉਨ੍ਹਾਂ ਹਰ ਸਟਾਲ ’ਤੇ ਜਾ ਕੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਦੇਖਿਆ ਅਤੇ ਖ਼ਰੀਦੋ-ਫਰੋਖ਼ਤ ਕੀਤੀ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ‘ਪੰਜਾਬ ਸਖੀ ਸ਼ਕਤੀ ਮੇਲਾ-2026 ਮਹਿਲਾ ਉੱਦਮੀਆਂ ਦਾ ਸਸ਼ਕਤੀਕਰਨ’ ਫਾਜ਼ਿਲਕਾ ਵਿਖੇ ਕਰਵਾਇਆ ਜਾਣਾ ਮਾਣ ਵਾਲੀ ਗੱਲ ਹੈ। ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਦਮੀ ਆਪਣੇ ਉਤਪਾਦ ਲੈ ਕੇ ਪੁੱਜੇ ਹਨ। ਉਨ੍ਹਾਂ ਸਵੈ-ਸਹਾਇਤਾਂ ਪ੍ਰਾਪਤ ਗਰੁੱਪਾਂ ਵੱਲੋਂ ਬਣਾਈਆਂ ਵਸਤਾਂ ਦੀ ਪ੍ਰਸ਼ੰਸਾ ਕੀਤੀ।
ਮੇਲੇ ਦੀ ਸ਼ੁਰੂਆਤ ਮੌਕੇ ਹਾਜਰੀਨ ਦੇ ਲਈ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਜਿਸ ਦੌਰਾਨ ਜਯੋਤੀ ਬੀ.ਐ. ਕਾਲਜ ਦੇ ਪ੍ਰਿੰਸ ਵੱਲੋਂ ਸ਼ਬਦ ਗਾਇਆ ਗਿਆ। ਹੌਲੀ ਹਾਰਟ ਸਕੂਲ ਫਾਜ਼ਿਲਕਾ ਦੇ ਵਿਦਿਆਰਥੀ ਵੱਲੋਂ ਸਾਂਗ ਦੀ ਪੇਸ਼ਕਾਰੀ ਦਿੱਤੀ ਗਈ। ਨਸ਼ਿਆਂ ਦੇ ਬੁਰੇ ਪ੍ਰਭਾਵਾਂ ਅਤੇ ਇਸਦੀ ਰੋਕਥਾਮ ਲਈ ਡੀ.ਐਡੀਕਸ਼ਨ ਵਿਸ਼ੇ *ਤੇ ਜਯੋਤੀ ਬੀ.ਐਡ.ਕਾਲਜ ਦੇ ਵਿਦਿਆਰਥੀਆਂ/ਵਿਦਿਆਰਥਣਾਂ ਰਵਿੰਦਰ, ਆਕਾਸ਼, ਭੁਪਿੰਦਰ, ਸੁਮਿਤ, ਅਨੁਭਵ, ਵੈਭਵ, ਕਾਮਨਾ, ਪੂਨਮ, ਮੀਨੂੰ, ਸਨੇਹਾ, ਅਨੂ, ਮੁਸਕਾਨ ਤੇ ਗੋਰਵ ਵੱਲੋਂ ਨੁਕੜ ਨਾਟਕ ਦੀ ਪੇਸ਼ਕਾਰੀ ਦਿੱਤੀ ਗਈ।  
ਸੀਫੇਟ ਅਬੋਹਰ ਤੋਂ ਡਾ. ਰੁਪਿੰਦਰ ਕੌਰ ਨੇ ਉਦਮੀਆਂ ਨੂੰ ਮਾਰਕੀਟਿੰਗ ਪੈਕੇਜ ਅਤੇ ਉਤਪਾਦ ਦੀ ਗੁਣਵਤਾ *ਤੇ ਜੋਰ ਦੇਣ ਲਈ ਕਿਹਾ ਤਾਂ ਜੋ ਲੋਕਾਂ ਦਾ ਉਤਪਾਦ ਦੀ ਵਿਕਰੀ ਪ੍ਰਤੀ ਵਿਸ਼ਵਾਸ਼ ਬਣਿਆ ਰਹੇ ਤੇ ਆਮਦਨ ਵੀ ਵਧੇ। ਪਲਵੀ ਵੱਲੋਂ ਕਵਿਤਾ ਅਤੇ ਮਿਮਕਰੀ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਜਯੋਤੀ ਬੀ.ਐਡ. ਕਾਲਜ ਦੇ ਆਕਾਸ਼ ਵੱਲੋਂ ਹਿਸਟਿਰੋਨਿਕ ਆਈਟਮ ਪੇਸ਼ ਕਰਕੇ ਹਾਜਰੀਨ ਨੂੰ ਆਪਣੇ ਨਾਲ ਜੋੜਿਆ ਰਖਿਆ। ਹੋਲੀ ਹਾਰਟ ਸਕੂਲ ਦੇ ਪਰਨੀਤਾ, ਡੋਲੀ ਹਰਸ਼ਿਤਾ, ਰੀਆ, ਮਹਿਕ ਵੱਲੋਂ ਗਰੁੱਪ ਸਾਂਗ ਦੀ ਪੇਸ਼ਕਾਰੀ ਦਿੱਤੀ ਗਈ।
ਪਹਿਲੇ ਦਿਨ ਦੇ ਅੰਤ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਵੱਲੋਂ ਪੇਸ਼ਕਾਰੀਆਂ ਦੇਣ ਵਾਲੇ ਵਿਦਿਆਰਥੀਆਂ, ਵਿਦਿਆਰਥਣਾਂ ਤੇ ਗਾਈਡ ਅਧਿਆਪਕਾਂ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਸੁਨੀਲ ਕੁਮਾਰ ਅਤੇ ਮੈਡਮ ਨੀਤੂ ਬਾਲਾ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਮੀਨਾਕਸ਼ੀ ਗੁਪਤਾ, ਸ਼ੁਭਮ, ਮੈਡਮ ਨਵਨੀਤ,  ਕਿਰਨ ਕੁਮਾਰ ਆਦਿ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ

Leave a Reply

Your email address will not be published. Required fields are marked *