ਹਰ ਮੋਟਰ ਵਾਹਨ ‘ਤੇ ਨੰਬਰ ਪਲੇਟ ਦਾ ਸਹੀ ਢੰਗ ਨਾਲ ਡਿਸਪਲੇਅ ਕਰਨਾ ਲਾਜ਼ਮੀ

ਦੇਸ਼ ਵਿੱਚ ਸੜਕ ਸੁਰੱਖਿਆ ਅਤੇ ਵਾਹਨਾਂ ਦੀ ਪਛਾਣ ਨੂੰ ਯਕੀਨੀ ਬਣਾਉਣ ਲਈ, ਸੈਂਟਰਲ ਮੋਟਰ ਵਹੀਕਲ ਰੂਲਸ, 1989 ਦੇ ਤਹਿਤ ਹਰ ਮੋਟਰ ਵਾਹਨ ‘ਤੇ ਰਜਿਸਟਰੇਸ਼ਨ ਮਾਰਕ (ਨੰਬਰ ਪਲੇਟ) ਦਾ ਸਹੀ ਢੰਗ ਨਾਲ ਡਿਸਪਲੇਅ ਕਰਨਾ ਲਾਜ਼ਮੀ ਹੈ। ਇਸ ਸਬੰਧੀ ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ (ਇਨਫੋਰਸਮੈਂਟ) ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜ ਕੇ ਇਹਨਾਂ ਰੂਲਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਣ ਲਈ ਲਿਖਿਆ ਗਿਆ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਗੱਡੀਆਂ ਦੇ ਨੰਬਰ ਪਲੇਟ ਉੱਤੇ ਲੱਗੇ ਅਣ ਅਧਿਕਾਰਤ ਫਲੈਗ, ਐਂਬਲਮ, ਨਾਮ, ਸੰਕੇਤ, ਸਟੀਕਰ, ਸੀਲਾਂ ਅਤੇ ਲੋਗੋ ਸੈਂਟਰਲ ਮੋਟਰ ਵਹੀਕਲਸ ਰੂਲ, 1989 ਦੇ ਰੂਲ 50 ਅਤੇ ਰੂਲ 51 ਦੀ ਉਲੰਘਣਾ ਹੈ।

ਟਰਾਂਸਪੋਰਟ ਵਿਭਾਗ ਨੇ ਸਾਰੇ ਵਾਹਨ ਮਾਲਕਾਂ ਨੂੰ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ।

ਆਰ.ਟੀ.ਓ ਚੇਤਨ ਬੰਗੜ ਨੇ ਦੱਸਿਆ ਕਿ ਰਜਿਸਟਰੇਸ਼ਨ ਨੰਬਰ, ਵਾਹਨ ਦੇ ਅੱਗੇ ਅਤੇ ਪਿੱਛੇ (ਦੋਵੇਂ ਪਾਸੇ) ਸਪਸ਼ਟ ਤੌਰ ‘ਤੇ ਦਿਖਾਈ ਦੇਣਾ ਚਾਹੀਦਾ ਹੈ। ਪਹਿਲਾਂ ਦੱਸਿਆ ਕਿ ਰਜਿਸਟਰੇਸ਼ਨ ਮਾਰਕ ਤੋਂ ਇਲਾਵਾ, ਵਾਹਨ ‘ਤੇ ਅਜਿਹਾ ਕੋਈ ਵੀ ਅੱਖਰ, ਚਿੱਤਰ ਜਾਂ ਸਜਾਵਟ ਨਹੀਂ ਹੋਣੀ ਚਾਹੀਦੀ ਜੋ ਨੰਬਰ ਪਲੇਟ ਨੂੰ ਪੜ੍ਹਨ ਵਿੱਚ ਰੁਕਾਵਟ ਪਾਵੇ ਜਾਂ ਭੁਲੇਖਾ ਪੈਦਾ ਕਰੇ।

Leave a Reply

Your email address will not be published. Required fields are marked *