
PK Jan Suraaj : ਸਿਆਸੀ ਵਿਸ਼ਲੇਸ਼ਕ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੀ ਸਿਆਸਤ ‘ਚ ਐਂਟਰੀ ਕਰ ਲਈ ਹੈ। ਪਿਛਲੇ ਦੋ ਸਾਲਾਂ ਤੋਂ ਸੂਬੇ ਵਿੱਚ ਪੈਦਲ ਯਾਤਰਾ ਕੱਢ ਰਹੇ ਪ੍ਰਸ਼ਾਂਤ ਕਿਸ਼ੋਰ ਉਰਫ਼ ਪੀਕੇ ਨੇ ਆਪਣੀ ਮੁਹਿੰਮ ਨੂੰ ਸਿਆਸੀ ਪਾਰਟੀ ਵਿੱਚ ਤਬਦੀਲ ਕਰ ਲਿਆ ਹੈ, ਜਿਸ ਦਾ ਨਾਂ ਜਨ ਸੁਰਾਜ ਪਾਰਟੀ ਰੱਖਿਆ ਗਿਆ ਹੈ। ਮਧੂਬਨੀ ਜ਼ਿਲ੍ਹੇ ਦੇ ਰਹਿਣ ਵਾਲੇ ਚਾਰ ਦੇਸ਼ਾਂ ਦੇ ਰਾਜਦੂਤ ਰਹੇ ਮਨੋਜ ਭਾਰਤੀ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।
ਇਸ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ”ਤੁਹਾਨੂੰ ਸਾਰਿਆਂ ਨੂੰ ‘ਜੈ ਬਿਹਾਰ’ ਇੰਨੀ ਉੱਚੀ ਬੋਲਣਾ ਹੋਵੇਗਾ ਕਿ ਕੋਈ ਵੀ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ‘ਬਿਹਾਰੀ’ ਨਾ ਕਹੇ ਅਤੇ ਇਹ ਇੱਕ ਗਾਲ੍ਹ ਵਾਂਗ ਨਾ ਲੱਗੇ। ਤੁਹਾਡੀ ਆਵਾਜ਼ ਦਿੱਲੀ ਤੱਕ ਪਹੁੰਚ ਜਾਵੇ। ਇਹ ਬੰਗਾਲ ਤੱਕ ਪਹੁੰਚਣੀ ਚਾਹੀਦੀ ਹੈ ,ਜਿੱਥੇ ਬਿਹਾਰ ਦੇ ਵਿਦਿਆਰਥੀ ਹਨ। ਇਹ ਤਾਮਿਲਨਾਡੂ, ਦਿੱਲੀ ਅਤੇ ਬੰਬਈ ਤੱਕ ਪਹੁੰਚਣੀ ਚਾਹੀਦੀ ਹੈ, ਜਿੱਥੇ ਬਿਹਾਰੀ ਬੱਚਿਆਂ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਕੁੱਟਿਆ ਗਿਆ।