ਲੋਕਾਂ ਨੂੰ ਸੜਕਾਂ ਸਬੰਧੀ ਦਿੱਕਤਾਂ ਤੋਂ ਮਿਲੇਗੀ ਨਿਜਾਤ: ਐੱਸ.ਡੀ.ਓ.

*ਭਗੜਾਣਾ-ਸਰਾਏ ਬੰਜਾਰਾ ਸੜਕ ਦੀ ਜਲਦ ਹੋਵੇਗੀ ਮੁਰੰਮਤ

ਫ਼ਤਹਿਗੜ੍ਹ ਸਾਹਿਬ, 24 ਮਾਰਚ ਲੋਕ ਨਿਰਮਾਣ ਵਿਭਾਗ ਲੋਕਾਂ ਨੂੰ ਸੜਕਾਂ ਸਬੰਧੀ ਚੰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਫ਼ਤਹਿਗੜ੍ਹ ਸਾਹਿਬ ਦੇ ਪੇਂਡੂ ਖੇਤਰਾਂ ਵਿਖੇ ਖਰਾਬ ਹੋਈਆਂ ਸੜਕਾਂ ਦੀ ਕਾਇਆ ਕਲਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਹ ਜਾਣਕਾਰੀ ਸਾਂਝੀ ਕਰਦਿਆਂ ਐੱਸ.ਡੀ.ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਭਗੜਾਣਾ-ਸਰਾਏ ਬੰਜਾਰਾ ਸੜਕ ਦੀ ਜਲਦ ਮੁਰੰਮਤ ਕਰਵਾ ਕੇ ਲੋਕਾਂ ਇਸ ਸੜਕ ਸਬੰਧੀ ਦਰਪੇਸ਼ ਮੁਸ਼ਕਿਲਾਂ ਤੋਂ ਨਿਜਾਤ ਦਿਵਾਈ ਜਾਵੇਗੀ।

ਐੱਸ.ਡੀ.ਓ. ਨੇ ਇਹ ਵੀ ਦੱਸਿਆ ਕਿ ਜਿਹੜੀਆਂ ਸੜਕਾਂ ਮੁਰੰਮਤ ਤੋਂ ਵਾਂਝੀਆਂ ਹਨ, ਉਹਨਾਂ ਸੜਕਾਂ ਦੀ ਵੀ ਹਾਲਤ ਠੀਕ ਕਰ ਦਿੱਤੀ ਜਾਵੇਗੀ।ਵਿਭਾਗ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸੜਕਾਂ ਸਬੰਧੀ ਜੋ ਵੀ ਦਿੱਕਤਾਂ ਲੋਕਾਂ ਨੂੰ ਦਰਪੇਸ਼ ਹਨ, ਉਹ ਹਰ ਹਾਲ ਦੂਰ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *