Patiala News : ਨੌਕਰਾਨੀ ਵੱਲੋਂ ਆਪਣੇ ਮਾਲਕਾਂ ਨੂੰ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਲੁੱਟ ਕੀਤੀ ਗਈ ਹੈ। ਇਸ ਲੁੱਟ ਵਿੱਚ ਉਸ ਦੇ ਤਿੰਨ ਸਾਥੀ ਵੀ ਸ਼ਾਮਲ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਪਰਿਵਾਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



Patiala News : ਜੇਕਰ ਤੁਸੀ ਵੀ ਘਰ ਵਿੱਚ ਨੌਕਰ ਜਾਂ ਨੌਕਰਾਣੀ ਰੱਖੀ ਹੋਈ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਖ਼ਬਰ ਇਸ ਸਬੰਧ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਚੌਕਸ ਕਰਨ ਵਾਲੀ ਹੈ। ਪਟਿਆਲਾ ਦੇ ਨਾਭਾ ਰੋਡ ‘ਤੇ ਸਥਿਤ ਲਕਸ਼ਮੀ ਪੈਲੇਸ ਦੇ ਪਿੱਛੇ ਇੱਕ ਘਰ ਵਿੱਚ ਲੱਗੀ ਨੌਕਰਾਨੀ ਵੱਲੋਂ ਆਪਣੇ ਮਾਲਕਾਂ ਨੂੰ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਲੁੱਟ ਕੀਤੀ ਗਈ ਹੈ। ਇਸ ਲੁੱਟ ਵਿੱਚ ਉਸ ਦੇ ਤਿੰਨ ਸਾਥੀ ਵੀ ਸ਼ਾਮਲ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਪਰਿਵਾਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁੱਟ ਦੀ ਇੱਕ ਸੀਸੀਟੀਵੀ ਵੀ ਵਾਇਰਲ ਹੋਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲੁਟੇਰੀ ਨੌਕਰਾਣੀ ਦੇ 3 ਸਾਥੀ ਘਰ ਵਿੱਚ ਘਰ ਦਾਖਲ ਹੁੰਦੇ ਹਨ ਅਤੇ ਫਿਰ ਪੌੜੀਆਂ ਰਾਹੀਂ ਹੇਠਾਂ ਆਉਂਦੇ ਹਨ ਅਤੇ ਇੱਕ ਕਮਰੇ ਵਿੱਚ ਜਾਂਦੇ ਹਨ। ਇਸ ਪਿੱਛੋਂ ਉਹ ਫਿਰ ਕਮਰੇ ਵਿਚੋਂ ਨਿਕਲਦੇ ਹਨ ਅਤੇ ਫਿਰ ਪੌੜੀਆਂ ਰਾਹੀਂ ਉਪਰ ਚਲੇ ਜਾਂਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਸੀਸੀਟੀਵੀ ਮੋਬਾਈਲ ਫੋਨ ਨਾਲ ਵੀ ਅਟੈਚ ਹੈ ਅਤੇ ਇਸ ਦੌਰਾਨ ਦੀ ਇੱਕ ਨੋਟੀਫਿਕੇਸ਼ਨ ਘਰ ਦੇ ਜੀਅ ਨੂੰ ਪਹੁੰਚਦੀ ਹੈ ਤਾਂ ਉਹ ਸੀਸੀਟੀਵੀ ਵੇਖਣ ਲੱਗਦਾ ਹੈ। ਜਦੋਂ ਉਸਨੂੰ ਘਰ ਵਿੱਚ ਹਿਲਜੁਲ ਨਜ਼ਰ ਆਉਂਦੀ ਹੈ ਤਾਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਘਰ ਵੇਖਣ ਜਾਣ ਲਈ ਕਹਿੰਦਾ ਹੈ।
