ਦਿਵਿਆ ਜਯੌਤੀ ਜਾਗ੍ਰਿਤੀ ਸੰਸਥਾ ਵੱਲੋਂ ਮਹਿਲਾਵਾਂ ਨੂੰ ਪ੍ਰੇਰਿਤ ਕਰਨ ਲਈ ਕਰਵਾਏ ਗਏ ਤੀਜ ਪ੍ਰੋਗਰਾਮ ਦੇ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮਪਤਨੀ ਮੈਡਮ ਖੁਸ਼ਬੂ ਸਵਨਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਦੇ ਉਲੀਕਣ ਨਾਲ ਜਿਥੇ ਮਹਿਲਾਵਾਂ ਆਤਮ-ਨਿਰਭਰ ਬਣਦੀਆਂ ਹਨ ਉਥੇ ਸਮਾਜ ਅੰਦਰ ਔਰਤ ਦੀ ਹੌਂਦ ਦੀ ਮਹੱਤਤਾ ਬਾਰੇ ਪਤਾ ਲਗਦਾ ਹੈ।

ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਅਜੇ ਦੇ ਸਮੇਂ ਨਾਰੀ ਸ਼ਕਤੀ ਦਾ ਸਨਮਾਨ ਮਹਿਲਾਵਾਂ ਲਈ ਉਚਾਈਆ ਛੁਹਣ ਤੇ ਅੱਗ ਵਧਣ ਦਾ ਕਾਰਜ ਕਰਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਾ ਸਮਾਜ ਵਿਚ ਵਢਮੁੱਲਾ ਯੋਗਦਾਨ ਹੈ ਤੇ ਛੋਟੇ ਬਚੇ ਤੋਂ ਲੈ ਕੇ ਹਰ ਉਮਰ ਦੇ ਸਾਥੀ ਵਜੋਂ ਔਰਤ ਨੇ ਆਪਣਾ ਰੋਲ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਸਾਧਵੀ ਵਲੋਂ ਪ੍ਰਵਚਨ ਸੁਣ ਕੇ ਉਨ੍ਹਾਂ ਦੇ ਮਨ ਅੰਦਰ ਬਹੁਤ ਖੁਸ਼ੀ ਹੋਈ ਹੈ । ਇਸ ਮੌਕੇ ਔਰਤਾਂ ਨੂੰ ਲੈ ਕੇ ਅਨੇਕਾਂ ਵਚਨ ਤੇ ਕਿਸੇ ਸੁਣਾਏ ਗਏ ਜਿਨਾਂ ਨੂੰ ਸੁਣ ਕੇ ਸਾਰੀ ਸੰਗਤ ਨਿਹਾਲ ਹੋ ਗਈ ਤੇ ਮਹਿਲਾਵਾਂ ਨੁੰ ਆਤਮ ਨਿਰਭਰ ਬਣਨ ਦੀ ਹੋਰ ਤਾਕਤ ਮਿਲੀ।

ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਬਚਿਆਂ ਵੱਲੋਂ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ ਤੇ ਹਾਜਰੀਨ ਨੂੰ ਸਨਮਾਨ ਚਿੰਨ ਵੀ ਭੇਂਟ ਕੀਤੇ ਗਏ। ਇਸ ਮੌਕੇ ਤੀਜੇ ਦੇ ਤਿਉਹਾਰ ਨੂੰ ਲੈ ਕੇ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ ਜਿੰਨਾਂ ਨੂੰ ਦੇਖ ਕੇ ਮਨ ਕਾਫੀ ਖੁਸ਼ ਹੋਇਆ ਤੇ ਪ੍ਰਦਰਸ਼ਨ ਦੌਰਾਨ ਸਮਾਨ ਦੀ ਬਨਾਵਟ ਤੇ ਖੁਬਸੂਰਤੀ ਤੋਂ ਕਲਾ ਦਾ ਅਨੁਭਵ ਹੋਇਆ।
