ਚਾਹ/ ਦੁੱਧ ਦੀ ਕੰਟੀਨ ਨੂੰ ਠੇਕੇ ਤੇ ਲੈਣ ਲਈ ਖੁੱਲੀ ਬੋਲੀ 9 ਅਪ੍ਰੈਲ ਨੂੰ

ਸ਼੍ਰੀ ਸੁਖਚਰਨ ਸਿੰਘ ਤਹਿਸੀਲਦਾਰ ਜਲਾਲਾਬਾਦ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਸਾਲ 2026-27 (01-04-2026 ਤੋਂ 31-03-2027) ਲਈ ਚਾਹ/ ਦੁੱਧ ਦੀ ਕੰਟੀਨ ਨੂੰ ਠੇਕੇ ਤੇ ਦੇਣ ਲਈ ਖੁੱਲੀ ਬੋਲੀ ਹੋਵੇਗੀ।ਜਿਹੜੇ ਵਿਅਕਤੀ ਚਾਹ-ਦੁੱਧ ਦੀ ਕੰਟੀਨ ਦਾ ਠੇਕੇ ਲੈਣ ਦੇ ਚਾਹਵਾਨ ਹੋਣ, ਉਹ  ਮਿਤੀ:

9-04-2026 (ਵੀਰਵਾਰ) ਨੂੰ ਸਵੇਰੇ 11-00 ਵਜੇ ਤਹਿਸੀਲ ਦਫ਼ਤਰ, ਜਲਾਲਾਬਾਦ ਵਿਖੇ ਹਾਜ਼ਰ ਆਕੇ ਬੋਲੀ ਦੇ ਸਕਦੇ ਹਨ।

ਬੋਲੀ ਦੇਣ ਤੋਂ ਪਹਿਲਾਂ 10,000/- ਰੁਪਏ ਦੀ ਰਾਸ਼ੀ ਬਤੌਰ ਜਮਾਨਤ ਜਮ੍ਹਾਂ ਕਰਵਾਉਣੀ ਹੋਵੇਗੀ।ਬੋਲੀ ਦੇਣ ਤੋਂ ਬਾਅਦ ਸਫਲ ਬੋਲੀਕਾਰ ਨੂੰ ਬੋਲੀ ਦੀ ਰਕਮ ਦਾ 1/2 ਹਿੱਸਾ ਮੌਕੇ ਤੇ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਬਚਦੀ ਅੱਧੀ ਰਕਮ ਦੋ ਬਰਾਬਰ ਕਿਸ਼ਤਾਂ ਵਿੱਚ ਮਹੀਨਾ ਮਈ ਅਤੇ ਮਹੀਨਾ ਜੁਲਾਈ ਵਿੱਚ 30-07-2026 ਤੱਕ ਠੇਕੇ ਦੀ ਸਾਰੀ ਰਕਮ ਜਮ੍ਹਾਂ ਕਰਵਾਉਣ ਸਬੰਧੀ 500/-ਰੁਪਏ ਦੇ ਅਸ਼ਟਾਮ ਤੇ ਇਕਰਾਰਨਾਮਾ ਕੀਤਾ ਜਾਵੇਗਾ ਅਤੇ ਬਕਾਇਆ ਰਹਿੰਦੀ ਰਕਮ ਦੇ ਸਬੰਧ ਵਿੱਚ ਬੋਲੀਕਾਰ ਪਾਸੋਂ ਦੋ ਅਡਵਾਂਸ ਚੈੱਕ ਵੀ ਲਏ ਜਾਣਗੇ। ਬੋਲੀ ਮੰਨਜ਼ੂਰ/ ਨਾ-ਮੰਨਜ਼ੂਰ ਕਰਨ ਦਾ ਅਧਿਕਾਰ ਮਾਨਯੋਗ ਡਿਪਟੀ ਕਮਿਸ਼ਨਰ, ਫਾਜ਼ਿਲਕਾ ਜੀ ਪਾਸ ਹੋਵੇਗਾ।ਬੋਲੀ ਦੀਆਂ ਸ਼ਰਤਾਂ ਮੌਕੇ ਤੇ ਸੁਣਾਈਆ ਜਾਣਗੀਆਂ।                                         

Leave a Reply

Your email address will not be published. Required fields are marked *