ਖੇਤੀ ਮਸ਼ੀਨਰੀ ਸਬਸਿਡੀ ‘ਤੇ ਦੇਣ ਲਈ 13 ਜੂਨ ਨੂੰ ਕੱਢੇ ਜਾਣਗੇ ਆਨਲਾਈਨ ਡਰਾਅ- ਮੁੱਖ ਖੇਤੀਬਾੜੀ ਅਫਸਰ

ਫਤਹਿਗੜ੍ਹ ਸਾਹਿਬ, 12 ਜੂਨ: ਮੁੱਖ ਖੇਤੀਬਾੜੀ ਅਫਸਰ ਡਾ. ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2025-26 ਦੌਰਾਨ ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜ਼ੇਸ਼ਨ ਸਕੀਮ ਅਧੀਨ (ਜਰਨਲ,ਐਸ.ਸੀ.) ਨਿੱਜੀ ਕਿਸਾਨਾਂ, ਨਿੱਜੀ ਕਿਸਾਨ ਕਸਟਮ ਹਾਈਰਿੰਗ ਸੈਂਟਰ ਅਤੇ ਸਹਿਕਾਰੀ ਸਭਾਵਾਂ ਨੂੰ ਸਬਸਿਡੀ ‘ਤੇ ਖੇਤੀ ਮਸ਼ੀਨਰੀ ਦੇਣ ਲਈ 13 ਜੂਨ ਨੂੰ ਆਨਲਾਈਨ ਡਰਾਅ ਕੱਢੇ ਜਾਣਗੇ।

ਉਨ੍ਹਾਂ ਦੱੱਸਿਆ ਕਿ ਆਨਲਾਈਨ ਡਰਾਅ, ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਵੇਰੇ 11.00 ਵਜੇ ਕੱਢੇ ਜਾਣਗੇ।

ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਪੈਡੀ ਟਰਾਂਸਪਲਾਟਰ, ਸਪਰੇਅਰ (ਬੂਪ ਟਾਈਪ) ਅਤੇ ਨਰਸਰੀ ਸੀਡਰ ਆਦਿ ਖੇਤੀ ਮਸ਼ੀਨਰੀ ਨਿੱਜੀ ਛੋਟੇ, ਸੀਮਾਂਤ ਅਤੇ ਮਹਿਲਾ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਅਤੇ ਸੀ.ਐਚ.ਸੀ. ਅਤੇ ਵੱਡੇ ਕਿਸਾਨਾਂ ਨੂੰ 40 ਫੀਸਦੀ ਸਬਸਿਡੀ ਉੱਤੇ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਡਰਾਅ ਪ੍ਰਕ੍ਰਿਆ ਦਾ ਸਿੱਧਾ ਪ੍ਰਸਾਰਣ https://www.facebook.com/share/18iYMFm64W/?mibextid=wwXIfr (ਫੇਸਬੁੱਕ) ਉਤੇ ਦੇਖਿਆ ਜਾ ਸਕਦਾ ਹੈ।

Leave a Reply

Your email address will not be published. Required fields are marked *