ਫਾਜ਼ਿਲਕਾ 25 ਸਤੰਬਰ 2025
ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮਗਸੀਪਾ) ਵੱਲੋਂ ਦੋ ਰੋਜ਼ਾ ਟੇ੍ਨਿੰਗ ਪ੍ਰੋਗਰਾਮ ਸੇਵੋਤਮ ਦੇ ਆਖਰੀ ਦਿਨ ਈ.ਆਫ਼ਿਸ ਤੇ ਦਫਤਰੀ ਕੰਮਕਾਜ ਵਿੱਚ ਪਾਰਦਰਸ਼ਤਾ, ਲੋਕਾਂ ਨੂੰ ਚੰਗਾ ਸੁਸ਼ਾਸਨ ਪ੍ਰਦਾਨ ਕਰਨਾ ਤੇ ਵਧੀਆ ਵਿਵਹਾਰ ਵਰਤਣ ਸਬੰਧੀ ਸਰਕਾਰੀ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਮਗਸੀਪਾ ਖੇਤਰੀ ਕੇਂਦਰ ਬਠਿੰਡਾ ਤੋਂ ਪ੍ਰਾਜੈਕਟ ਡਾਇਰੈਕਟਰ ਓਮ ਪ੍ਰਕਾਸ਼, ਪ੍ਰੋਜੈਕਟ ਕੋਆਰਡੀਨੇਟਰ ਮਨਦੀਪ ਸਿੰਘ, ਪ੍ਰੋਫੈਸਰ ਵਿਕਾਸ਼ਦੀਪ, ਜ਼ਿਲ੍ਹਾ ਆਈ.ਟੀ. ਮੈਨੇਜਰ ਜਸਕਰਨ ਸਿੰਘ ਤੇ ਭਰਤ ਸੋਲੰਕੀ ਵੀ ਹਾਜ਼ਰ ਹੋਏ!
ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਆਈ.ਟੀ. ਮੈਨੇਜਰ ਜਸਕਰਨ ਸਿੰਘ ਤੇ ਭਰਤ ਸੋਲੰਕੀ ਨੇ ਈ- ਆਫਿਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾ ਇੱਕ ਫਾਇਲ ਨੂੰ ਸਬੰਧਿਤ ਕਰਮਚਾਰੀ ਵੱਲੋਂ ਆਨਲਾਇਨ ਹੀ ਸਾਫਟਵੇਅਰ ਦੀ ਮਦਦ ਨਾਲ ਡੀਲ ਕੀਤਾ ਜਾਵੇਗਾ ਅਤੇ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਲਈ ਕਿਸ ਤਰ੍ਹਾਂ ਭੇਜਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਈ- ਆਫਿਸ ਦਾ ਮੁੱਖ ਮੰਤਵ ਸਾਰੇ ਸਰਕਾਰੀ ਅਦਾਰਿਆਂ ਨੂੰ ਪੇਪਰ-ਲੈਸ ਕਰਨਾ ਹੈ। ਇਸ ਰਾਹੀ ਸਿਸਟਮ ਵਿੱਚ ਹੋਰ ਪਾਰਦਰਸ਼ਤਾ ਆਈ ਹੈ ਅਤੇ ਕੰਮ ਨੂੰ ਹੋਰ ਰਫਤਾਰ ਮਿਲੀ ਹੈ, ਇਸ ਦੇ ਨਾਲ ਹੀ ਸੰਬੰਧਤ ਸਟਾਫ ਦੀ ਜਿੰਮੇਵਾਰੀ ਸੁਨਿਸ਼ਚਿਤ ਕੀਤੀ ਗਈ ਹੈ।
ਇਸ ਤੋਂ ਬਾਅਦ ਪ੍ਰੋਫੈਸਰ ਵਿਕਾਸ਼ਦੀਪ ਨੇ ਦਫਤਰੀ ਕੰਮਕਾਜ ਵਿੱਚ ਦਫਤਰੀ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਚੰਗਾ ਵਿਵਹਾਰ ਆਦਿ ਵੱਖ-ਵੱਖ ਵਿਸ਼ਿਆ ਤੇ ਸਰਕਾਰੀ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ। ਟ੍ਰੇਨਿੰਗ ਦੇ ਅੰਤ ਵਿੱਚ ਮਗਸੀਪਾ ਪ੍ਰਾਜੈਕਟ ਡਾਇਰੈਕਟਰ ਓਮ ਪ੍ਰਕਾਸ਼ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਤੋਂ ਟ੍ਰੇਨਿੰਗ ਦੌਰਾਨ ਪ੍ਰਾਪਤ ਜਾਣਕਾਰੀ ਬਾਰੇ ਉਨ੍ਹਾਂ ਦੇ ਸੁਝਾਅ ਵੀ ਲਏ ਤੇ ਦੋ ਰੋਜ਼ਾ ਟ੍ਰੇਨਿੰਗ ਨੂੰ ਸਫਲਤਾਪੂਰਵਕ ਸਪੰਨ ਕਰਨ ਤੇ ਸਰਟੀਫਿਕੇਟ ਵੀ ਵੰਡੇ।



