ਸ਼ਵ ਚੈਂਪੀਅਨ ਡੀ ਗੁਕੇਸ਼ ਨੇ ਇਤਿਹਾਸ ਰਚ ਦਿੱਤਾ ਹੈ। ਗੁਕੇਸ਼ ਨੇ ਮਹਾਨ ਸ਼ਤਰੰਜ ਖਿਡਾਰੀਆਂ ਵਿੱਚੋਂ ਇੱਕ, ਮੈਗਨਸ ਕਾਰਲਸਨ ਨੂੰ ਹਰਾਇਆ

ਭਾਰਤੀ ਗ੍ਰੈਂਡਮਾਸਟਰ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ 2025 ਦੇ ਛੇਵੇਂ ਦੌਰ ਵਿੱਚ ਕਾਰਲਸਨ ਉੱਤੇ ਜਿੱਤ ਦਰਜ ਕੀਤੀ। ਲਗਾਤਾਰ ਦੂਜੇ ਸਾਲ, ਕਾਰਲਸਨ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਕਿਸੇ ਭਾਰਤੀ ਖਿਡਾਰੀ ਤੋਂ ਹਾਰਿਆ ਹੈ। ਪਿਛਲੇ ਸਾਲ ਉਸ ਨੂੰ ਆਰ ਪ੍ਰਗਿਆਨੰਧਾ ਨੇ ਹਰਾਇਆ ਸੀ। ਹੁਣ ਗੁਕੇਸ਼ ਨੇ ਕਾਰਲਸਨ ਨੂੰ ਹਰਾ ਦਿੱਤਾ ਹੈ।