ਫਾਜ਼ਿਲਕਾ 10 ਸਤੰਬਰ
ਸਿਵਲ ਸਰਜਨ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਫਾਜ਼ਿਲਕਾ ਮੁਸ਼ਕਿਲ ਸਥਿਤੀਆਂ ਵਿਚ ਵੀ ਮਰੀਜਾਂ, ਗਰਭਵਤੀ ਔਰਤਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਹਮੇਸ਼ਾ ਕਾਰਗਰ ਸਿੱਧ ਹੋਇਆ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਅਨੇਕਾਂ ਪਿੰਡ ਪਾਣੀ ਦੀ ਮਾਰ ਹੇਠ ਆਏ ਹਨ, ਪਰ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹਨ, ਚਾਹੇ ਉਹ ਮੈਡੀਕਲ ਕੈਂਪ ਲਗਾ ਕੇ ਦਵਾਈਆਂ ਦੀ ਵੰਡ ਕਰ ਰਹੇ ਹਨ, ਇਸ ਦੇ ਨਾਲ-ਨਾਲ ਟੀਮਾਂ ਵੱਲੋਂ ਕਿਸ਼ਤੀਆਂ ਰਾਹੀਂ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਇਲਾਜ ਪ੍ਰਦਾਨ ਕਰ ਰਹੇ ਹਨ। ਲੋੜਵੰਦਾਂ ਨੂੰ ਸੁਰੱਖਿਆਤ ਸਥਾਨਾਂ *ਤੇ ਲਿਆ ਕੇ ਰਾਹਤ ਸੈਂਟਰਾਂ ਦੇ ਨਾਲ-ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿਖੇ ਇਲਾਜ ਦਿੱਤਾ ਜਾ ਰਿਹਾ ਹੈ।
ਸਿਹਤ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਡਬਵਾਲਾ ਕਲਾਂ ਦੀ ਸਿਹਤ ਵਿਭਾਗ ਦੀ ਟੀਮ ਨੇ ਹੜ੍ਹਾਂ ਦੀ ਸਥਿਤੀ ਵਿਚ ਰਾਹਤਾ ਰਿਲੀਫ਼ ਕੈਂਪ ਮੌਜਮ ਵਿਖੇ ਰੁਕੀ ਪਿੰਡ ਮੁਹਾਰ ਜਮਸ਼ੇਰ ਦੀ ਸਥਾਨਕ ਮਹਿਲਾ ਕੈਲਾਸ਼ ਰਾਣੀ ਦੀ ਹਾਈ ਰਿਸਕ ਡਿਲੀਵਰੀ ਕੇਸ ਨੂੰ ਸਫਲਤਾਪੂਰਵਕ ਕਰਵਾ ਕੇ ਡਰ ਦੇ ਮਾਹੌਲ ਵਿਚ ਰਹਿ ਰਹੇ ਪਰਿਵਾਰ *ਦੇ ਚਿਹਰਿਆਂ *ਤੇ ਖੁਸ਼ੀਆਂ ਲਿਆ ਦਿੱਤੀਆਂ। ਬਲਾਕ ਦੀ ਪੂਰੀ ਟੀਮ ਜਿਸ ਵਿਚ ਆਸ਼ਾ ਵਰਕਰ, ਏ.ਐਨ.ਐਸ ਤੇ ਸੀ.ਐਚ.ਓ ਦਾ ਪੂਰੇ ਪਰਿਵਾਰ ਵੱਲੋਂ ਧੰਨਵਾਦ ਪ੍ਰਗਟ ਕੀਤਾ ਗਿਆ।
ਏ.ਐਨ.ਐਮ. ਕੁਲਵਿੰਦਰ ਕੌਰ, ਅਸ਼ਾ ਵਰਕਰ ਗੋਗਾ ਤੇ ਸੀਮਾ ਨੇ ਦੱਸਿਆ ਕਿ ਇਹ ਕੇਸ ਚੌਥਾ ਬੱਚਾ ਹੋਣ ਕਰਕੇ ਕਾਫੀ ਹਾਈ ਰਿਸਕ ਸੀ ਤੇ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਸੀ, ਚੌਥਾ ਬਚਾ ਹੋਣ ਦੀ ਸੂਰਤ ਵਿਚ ਡਿਲੀਵਰੀ ਦਾ ਰਿਸਤ ਬਚੇ ਤੇ ਮਾਂ ਦੋਨਾਂ *ਤੇ ਹੋਣ ਕਾਰਨ ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫਸਰ ਡਾ. ਕਵਿਤਾ ਸਿੰਘ ਨੇ ਖੁਦ ਰਿਲੀਫ ਕੈਂਪ ਮੌਜਮ ਵਿਚ ਜਾ ਕੇ ਨਿਯਮਿਤ ਚੈਕਅਪ ਕੀਤਾ ਤੇ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹੇ। ਡਿਲੀਵਰੀ ਹੋਣ ਤੋਂ ਬਾਅਦ ਬਚੇ ਦਾ ਸੈਂਟਰ ਵਿਖੇ ਖੁਸ਼ੀਆਂ ਨਾਲ ਸਵਾਗਤ ਕੀਤਾ।
ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲਾ ਨੇ ਦੱਸਿਆ ਕਿ ਵਿਭਾਗ ਦੁਆਰਾ ਪਹਿਲਾਂ ਹੀ ਗਰਭਵਤੀ ਮਹਿਲਾਂਵਾਂ ਦੀ ਸੂਚੀ ਤਿਆਰ ਕਰ ਲਈ ਗਈ ਸੀ ਤਾਂ ਜੋ ਹੜ੍ਹਾਂ ਕਾਰਨ ਪੈਦਾ ਹੋਈ ਔਖੀ ਘੜੀ ਵਿਚ ਡਿਲੀਵਰੀ ਸਮੇਂ ਕੋਈ ਵੀ ਦਿਕਤ ਨਾ ਆਵੇ। ਉਨ੍ਹ ਏ.ਐਨ.ਐਮ. ਤੇ ਆਸ਼ਾ ਵਰਕਰਾਂ ਦੇ ਕੰਮਾਂ ਨੂੰ ਵੀ ਖੁਬ ਸਰਾਇਆ ਤੇ ਸਟਾਫ ਦੀ ਹੌਸਲਾਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵੀ ਸਿਹਤ ਵਿਭਾਗ ਫਾਜ਼ਿਲਕਾ ਦੀ ਸ਼ਲਾਘਾ ਕੀਤੀ ਗਈ ਹੈ ਤਾਂ ਜੋ ਇਸ ਮੁਸ਼ਕਿਲ ਦੇ ਸਮੇਂ ਦੌਰਾਨ ਕਿਸੇ ਵੀ ਮਰੀਜ ਨੂੰ ਕੋਈ ਦਿਕਤ ਨਹੀਂ ਆਉਣ ਦਿੱਤੀ ਗਈ ਤੇ ਨਿਰਵਿਘਨ ਸਿਹਤ ਸੇਵਾਵਾਂ ਪ੍ਰਦਾਨ ਕੀਤੀ ਗਈਆਂ।
ਬਲਾਕ ਐਜੂਕੇਟਰ ਦਿਵੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਕੈਲਾਸ਼ ਰਾਣੀ ਦੀ ਡਿਲੀਵਰੀ ਦੇ ਨਾਲ ਪਿੰਡ ਤੇਜਾ ਰੁਹੇਲਾ ਦੀ ਸੁਨੀਤਾ, ਮੁਹਾਰ ਜਮਸ਼ੇਰ ਦੀ ਨਿਰਮਲਾ ਰਾਣੀ, ਚੱਕ ਖੀਵਾ ਦੀ ਸੰਤੋਸ਼ ਰਾਣੀ, ਮਹਾਤਮ ਨਗਰ ਦੀ ਸੋਨੌ ਬਾਈ ਦੇ ਡਿਲੀਵਰੀ ਕੇਸ ਸਿਹਤ ਵਿਭਾਗ ਵੱਲੋਂ ਕਰਵਾਏ ਗਏ। ਸਾਰੇ ਜੱਚਾ ਬੱਚਾ ਤੰਦਰੁਸਤ ਹੈ.



