ਫਾਜ਼ਿਲਕਾ ਵਿਖੇ ਜ਼ਿਲਾ ਪੱਧਰ ਤੇ ਕੌਮੀ ਵੋਟਰ ਦਿਵਸ ਮਨਾਇਆ ਗਿਆ

ਜ਼ਿਲ੍ਹਾ ਪੱਧਰ ਤੇ ਕੌਮੀ ਵੋਟਰ ਦਿਵਸ ਅੱਜ ਇੱਥੇ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਖੇ ਮਨਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਅਤੇ ਐਸ.ਡੀ.ਐਮ. ਜਲਾਲਾਬਾਦ ਕੰਵਰਜੀਤ ਸਿੰਘ ਮਾਨ ਮੌਜੂਦ ਸਨ।
ਉਹਨਾਂ ਨੇ ਆਖਿਆ ਕਿ ਅੱਜ ਅਸੀਂ 16ਵਾਂ ਕੌਮੀ ਵੋਟਰ ਦਿਵਸ ਮਨਾ ਰਹੇ ਹਾਂ। ਉਹਨਾਂ ਆਖਿਆ ਕਿ ਇਸ ਦਾ ਉਦੇਸ਼ ਹੈ ਕਿ ਲੋਕਤੰਤਰ ਪ੍ਰਤੀ ਸਾਡੀ ਜਿੰਮੇਵਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਨੇ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਵੇਂ ਵੋਟਰਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਤੁਸੀਂ ਇਕ ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣੇ ਹੋ, ਇਸ ਕਰਕੇ ਇਸਦੀ ਮਹੱਤਤਾ ਸਮਝਣਾ ਲਾਜਮੀ ਹੈ। ਉਨ੍ਹਾਂ ਕਿਹਾ ਕਿ ਵੋਟ ਬਣਾਉਣਾ ਤਾਂ ਜਰੂਰੀ ਹੈ ਹੀ ਸਗੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਵੀ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਇਹ ਸਾਡਾ ਹੱਕ ਹੈ ਅਤੇ ਇਹ ਸਾਡੀ ਤਾਕਤ ਵੀ ਹੈ, ਸਾਨੂੰ ਆਪਣੇ ਵੋਟ ਹੱਕ ਦਾ ਇਸਤੇਮਾਲ ਬਿਨਾਂ ਜਾਤ ਪਾਤ, ਧਰਮ, ਭਾਈਚਾਰੇ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਕਰਨਾ ਚਾਹੀਦਾ ਹੈ। ਇਸ ਦੌਰਾਨ ਸਮੂਹ ਹਾਜ਼ਰੀਨ ਨੇ ਵੋਟਰ ਪ੍ਰਣ ਵੀ ਕੀਤਾ।
ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਦਾ ਸੁਨੇਹਾ ਵੀ ਇੱਥੇ ਪ੍ਰਸਾਰਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਹੋਲੀ ਹਾਰਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਵਾਗਤ ਗੀਤ ਨਾਲ ਕੀਤੀ ਗਈ। ਵੋਟਰ ਦਿਵਸ ਦੇ ਸਬੰਧ ਚ ਜ਼ਿਲ੍ਹਾ ਪੱਧਰ ਤੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਸਰਬ ਹਿਤਕਾਰੀ ਵਿੱਦਿਆ ਮੰਦਰ ਦੀ ਵਿਦਿਆਰਥਨ ਈਸ਼ਿਤਾ ਨੇ ਵੋਟਰ ਜਾਗਰੂਕਤਾ ਦੀ ਮਜਬੂਤੀ ਨੂੰ ਦਰਸ਼ਾਉਂਦੇ ਆਪਣੇ ਜੋਸ਼ੀਲੇ ਭਾਸ਼ਣ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਪੀਡਬਲਯੂਡੀ ਜ਼ਿਲ੍ਹਾ ਆਈਕਨ ਮਿਸ ਰੇਖਾ ਨੇ ਆਪਣੇ ਨਾਚ ਨਾਲ ਆਪਣੀ ਪ੍ਰਤਿਭਾ ਦੀ ਛਾਪ ਛੱਡੀ।
ਇਸੇ ਤਰ੍ਹਾਂ ਇਸ ਵਾਰ ਲਈ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਈ ਆਰ ਓ ਕਮ ਐਸਡੀਐਮ ਸ੍ਰੀ ਕੰਵਰਜੀਤ ਸਿੰਘ ਮਾਨ ਨੂੰ ਸਭ ਤੋਂ ਵਧੀਆ ਈਆਰਓ ਦਾ ਪੁਰਸਕਾਰ ਦਿੱਤਾ ਗਿਆ। ਸਭ ਤੋਂ ਵਧੀਆ ਬੀਐਲਓ ਅਮਨਦੀਪ ਸਿੰਘ ਚੁਣੇ ਗਏ, ਜਿਨਾਂ ਨੂੰ ਜਿਲਾ ਚੋਣ ਅਫਸਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਬਿਨਾਂ ਸਵੀਪ ਦੇ ਸਹਾਇਕ ਨੋਡਲ ਅਫਸਰ ਪ੍ਰਿੰਸੀਪਲ ਰਜਿੰਦਰ ਵਿਖੋਨਾ ਨੂੰ ਸਨਮਾਨਿਤ ਕੀਤਾ ਗਿਆ। ਪੀਡਬਲਯੂਡੀ ਜ਼ਿਲ੍ਹਾ ਆਈਕੋਨ ਰੇਖਾ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਐਪਿਕ ਕਾਰਡ ਵੰਡੇ ਗਏ । ਇਸ ਤੋਂ ਬਿਨਾਂ ਵੱਖ-ਵੱਖ ਜਾਗਰੂਕਤਾ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਅਤੇ ਸ੍ਰੀ ਹਰਸ਼ ਜੁਨੇਜਾ ਦੀ ਅਗਵਾਈ ਹੇਠ ਰਾਸ਼ਟਰੀ ਗਾਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਸ੍ਰੀ ਰਾਜੇਸ਼ ਠਕਰਾਲ ਨੇ ਕੀਤਾ। ਸਵੀਪ ਗਤੀਵਿਧੀਆਂ ਲਈ ਸ੍ਰੀ ਸੰਦੀਪ ਅਨੇਜਾ ਮਾਸਟਰ ਟ੍ਰੇਨਰ, ਵਿਜੈ ਭੂਸ਼ਣ, ਪੰਕਜ ਲੂਨਾ, ਨਰੇਸ਼ ਗਰੋਵਰ, ਰੋਸ਼ਨ ਵਰਮਾ, ਦਰਸ਼ਨ ਸਿੰਘ, ਪਰਮਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸ ਪ੍ਰਿੰਸੀਪਲ ਸੁਤੰਤਰ ਪਾਠਕ, ਨਵਜੋਤ ਸਿੰਘ, ਰਵੀ ਕਾਂਤ, ਰੋਬਿਨ ਕਟਾਰੀਆ, ਨਵਦੀਪ ਕੁਮਾਰ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *