ਆਈ.ਆਈ.ਟੀ. ਰੂਪਨਗਰ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਦਰਮਿਆਨ  ਐਮ.ਓ.ਯੂ. ‘ਤੇ ਹਸਤਾਖਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਇੱਕ ਅਹਿਮ ਕਦਮ ਪੁੱਟਦਿਆਂ  ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਅਤੇ ਆਈ.ਆਈ.ਟੀ. ਰੂਪਨਗਰ  ਦਰਮਿਆਨ ਅੱਜ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐਮ.ਓ.ਯੂ.) ‘ਤੇ ਹਸਤਾਖਰ ਕੀਤੇ ਗਏ।

 ਇਸ ਤਹਿਤ ਐਮ.ਓ.ਯੂ ਦੇ ਤਹਿਤ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਵਿਖੇ ਏ.ਆਈ. ਅਧਾਰਤ ਸਾਈਬਰ-ਫ਼ਿਜ਼ੀਕਲ ਸਿਸਟਮ (ਸੀਪੀਐਸ) ਲੈਬ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਵੱਲੋਂ ਕੀਤੀ ਗਈ।

 ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਭਵਿੱਖੀ ਸਕਿੱਲਾਂ ਨਾਲ ਲੈਸ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਹ ਲੈਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੀਂ ਤਕਨਾਲੋਜੀ ਵਿੱਚ ਰਿਸਰਚ ਸਹਿਯੋਗ, ਤਕਨੀਕੀ ਸਹਾਇਤਾ ਅਤੇ ਪ੍ਰਯੋਗਾਤਮਕ ਸਿਖਲਾਈ ਪ੍ਰਦਾਨ ਕਰਨਾ ਵਿਚ ਮਦਦ ਕਰੇਗੀ। ਇਹ ਲੈਬ  ਰਿਸਰਚ, ਨਵੀਨਤਾ ਅਤੇ ਤਕਨੀਕੀ ਤਾਲੀਮ ਵਿੱਚ ਸਹਿਯੋਗ  ਅਤੇ ਉਦਯੋਗ ਦੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਕਿੱਲ ਅਧਾਰਿਤ ਸਿੱਖਿਆ ਮਡਿਊਲਾਂ ਦੀ ਤਿਆਰੀ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।

ਇਸ ਸਮਝੌਤੇ ਉਤੇ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸ. ਦਵਿੰਦਰ ਸਿੰਘ ਭੱਟੀ ਅਤੇ ਆਈ.ਆਈ.ਟੀ. ਰੂਪਨਗਰ ਦੇ ਅਧਿਕਾਰੀਆਂ ਵਲੋਂ ਹਸਤਾਖਰ ਕੀਤੇ ਗਏ।

ਇਸ ਮੌਕੇ ਤੇ ਆਈ.ਆਈ.ਟੀ. ਰੂਪਨਗਰ ਦੇ ਉੱਚ ਅਧਿਕਾਰੀ, ਨੋਮੀਨੀ ਡਾਇਰੈਕਟਰ ਅਤੇ ਪ੍ਰਿੰਸੀਪਲ ਕਮਲਦੀਪ ਕੌਰ, ਸਕਿਲਿੰਗ ਅਤੇ ਸਟਾਰਟਅੱਪ ਟੀਮ, ਪੰਜਾਬ ਸਰਕਾਰ ਦੇ ਪੰਜਾਬ ਕਮਿਊਨੀਕੇਸ਼ਨਜ਼ ਵਿਭਾਗ, ਤਕਨੀਕੀ ਸਿੱਖਿਆ ਵਿਭਾਗ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਦੀ ਫੈਕਲਟੀ ਟੀਮ ਕਸ਼ਮੀਰੀ ਲਾਲ, ਡਾ. ਹਰਪ੍ਰੀਤ ਸਿੰਘ ਸੋਚ, ਸਤੀਸ਼ ਕੁਮਾਰ, ਸੁਮੀਤਰਬੀਰ ਸਿੰਘ, ਨਵਨੀਤ ਕੌਰ, ਪ੍ਰਭਜੀਤ ਕੌਰ, ਸੁਰਿੰਦਰ ਸਿੰਘ,ਹਰਪ੍ਰੀਤ ਕੌਰ (ਜੀਪੀਸੀ ਭਿਖੀਵਿੰਡ) ਅਤੇ ਜਸਬੀਰ ਸਿੰਘ (ਜੀਪੀਸੀ ਬਟਾਲਾ) ਵੀ ਮੌਜੂਦ ਸਨ।

Leave a Reply

Your email address will not be published. Required fields are marked *