ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਹਲਕਾ ਫਾਜ਼ਿਲਕਾ ਵਿੱਚ ਰਿਕਾਰਡ ਤੋੜ ਫੰਡ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਹਲਕਾ ਫਾਜ਼ਿਲਕਾ ਦੇ ਪਿੰਡਾਂ ਤੇ ਸਹਿਰ ਲਈ 1320 ਕਰੋੜ ਰੁਪਏ ਜਾਰੀ ਹੋਏ ਹਨ।
ਉਨ੍ਹਾਂ ਕਿਹਾ ਕਿ ਫਾਜ਼ਿਲਕਾ ਸਹਿਰ ਦੇ ਵਿਕਾਸ ਤੇ 35 ਕਰੋੜ ਦਾ ਖਰਚਾ ਆਇਆ। ਉਨ੍ਹਾਂ ਕਿਹਾ ਕਿ ਸਹਿਰ ਦੀਆਂ ਵਾਰਡਾਂ ਦੀਆਂ ਇੰਟਰਲਾਕਿੰਗ ਟਾਈਲਾਂ ਤੇ 2 ਕਰੋੜ 27 ਲੱਖ, ਮੇਨ ਸੜਕਾਂ ਦੀ ਰਿਪੇਅਰ ਤੇ ਨਵੀਂਆ ਬਣਨ ਤੇ ਢਾਈ ਕਰੋੜ,ਸਿਵਪੁਰੀ ਸਮਸਾਨ ਘਾਟ ਵਿੱਚ 35 ਲੱਖ ਨਾਲ ਇੰਟਰਲਾਇੰਗ ਟਾਈਲਾਂ, ਸਾਢੇ 4 ਕਰੋੜ ਸੀਵਰੇਜ, ਕਮਿਊਨਿਟੀ ਹਾਲ ਦੇ ਕੰਮ, ਸੀਵਰੇਜ ਲਾਈਨ ਸਫਾਈ, ਰਿਪੇਅਰ, ਪਾਰਕ ਤੇ ਚੌਂਕ ਦੇ ਸੁੰਦਰੀਕਰਨ ਆਦਿ ਲਈ ਸਾਢੇ 4 ਕਰੋੜ ਤੇ ਕੱਚੀਆਂ ਗਲੀਆਂ ਨੂੰ 6 ਕਰੋੜ ਦੀ ਲਾਗਤ ਨਾਲ ਕੱਚੀਆਂ ਗਲੀਆਂ ਨੂੰ ਇੰਟਰਲਾਕਿੰਗ ਟਾਈਲਾਂ ਨਾਲ ਪੱਕਾ, ਸਟਰੀਟ ਲਾਈਟ 28 ਲੱਖ, ਸਬਜੀ ਮੰਡੀ, ਦਾਣਾ ਮੰਡੀ 1 ਕਰੋੜ 84 ਲੱਖ ਨਾਲ ਸੈੱਡ ਬਣਾਇਆ ਜਾ ਰਿਹੈ ਹੈ ਤੇ ਸੀਸੀ ਫਲੋਰਿੰਗ ਫੜ੍ਹ ਨੁੰ ਪੱਕਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਨਾਜ ਮੰਡੀ, ਗਊਸ਼ਾਲਾ ਲਿੰਕ ਰੋਡ, ਬੱਬਰ ਸਵੀਟ ਦੇ ਪਿਛਲੀ ਸੜਕ ਸ਼ਾਹ ਪੈਲੇਸ ਤੋਂ ਮਿਲਟਰੀ ਰੋਡ ਨੂੰ ਜਾਂਦੀ ਸੜਕ ਨੂੰ ਚੌੜੀ ਕੀਤੀ ਜਾ ਰਹੀ ਹੈ ਤੇ ਡੈੱਡ ਰੋਡ ਬਣਾਈ ਜਾ ਰਹੀ ਹੈ। ਖਟੀਕ ਮੁਹੱਲਾ ਤੋਂ ਵਾਟਰ ਵਰਕਸ ਜੰਡਵਾਲਾ ਖਰਤਾ 2 ਕਰੋੜ 75 ਲੱਖ ਦੀ ਲਾਗਤ ਨਾਲ ਨਵੀਂ ਰੋਡ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਸਾਰ ਹੀ 2 ਕਰੋੜ ਦੇ ਸੀਵਰੇਜ ਦੇ ਪ੍ਰਾਜੈਕਟ ਉਲੀਕੇ ਗਏ।
ਵਾਟਰ ਸਪਲਾਈ ਲਾਈਨਾਂ 6 ਕਰੋੜ 97 ਲੱਖ ਰੁਪਏ ਨਾਲ ਮੁਕੰਮਲ ਹੋ ਗਏ। ਇਸ ਤੋਂ ਇਲਾਵਾ ਸੀਵਰੇਜ ਦੇ ਹੋਰ ਕੰਮ 5 ਕਰੋੜ 82 ਲੱਖ ਦੀ ਲਾਗਤ ਨਾਲ ਤੇ 35 ਕਰੋੜ ਨਾਲ ਸਹਿਰ ਦੇ ਹੋਰ ਵਿਕਾਸ ਕੰਮ ਕੀਤੇ ਗਏ ਜਿਵੇਂ 3 ਫਾਇਰ ਬ੍ਰਿਗੇਡ ਗੱਡੀ, 23 ਕੂੜਾ ਇਕੱਠਾ ਕਰਨ ਵਾਲੇ ਵਾਹਨ, 117 ਸਫਾਈ ਸੇਵਕਾਂ ਨੂੰ ਪੱਕਾ ਕੀਤਾ ਗਿਆ ਤੇ 20 ਸੀਵਰੇਜ ਮੈਨਾਂ ਨੂੰ ਕੱਚੇ ਤੋਂ ਪੱਕਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮੰਡੀ ਬੋਰਡ ਰਾਹੀਂ 132 ਕਰੋੜ ਖਰਚ ਕਰਕੇ ਸੜਕਾਂ ਚੌੜੀਆਂ ਤੇ ਨਵੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 9 ਮੰਡੀਆਂ ਦੇ ਸੈੱਡ 68 ਲੱਖ, ਮੰਡੀ ਲਾਧੂਕਾ 2 ਨਵੇਂ ਸੈੱਡ 206 ਕਰੋੜ ਤੇ 1 ਛੋਟਾ ਸੈੱਡ 25 ਲੱਖ, 21 ਕਰੋੜ 69 ਲੱਖ ਨਾਲ ਸੜਕਾਂ ਚੌੜੀਆਂ ਤੇ 41 ਸੜਕਾਂ ਨੂੰ 18 ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾਲ ਨਵੀਆਂ ਬਣਾਈਆਂ ਗਈਆਂ। ਸੇਮਨਾਲੇ ਤੇ 13 ਪੁੱਲ 5 ਕਰੋੜ ਨਾਲ, 80 ਲੱਖ ਨਾਲ ਪੱਕਾ ਚਿਸਤੀ ਮੰਡੀ ਪੱਕੀ, 108 ਸੜਕਾਂ ਨਵੀਆਂ ਤੇ ਪੱਕੀਆਂ ਰਿਪੇਅਰ, 77 ਕਰੋੜ ਦੇ ਟੈਂਡਰ ਫੰਡ ਜਾਰੀ ਹੋਏ ਹਨ।
—–
ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ 132 ਕਰੋੜ ਪਿਛਲੇ 4 ਸਾਲਾਂ ਵਿੱਚ ਜਾਰੀ ਕੀਤੇ ਗਏ। ਪੰਜਾਬ ਸਰਕਾਰ ਵੱਲੋਂ ਨਹਿਰਾਂ ਲਈ ਟੇਲਾਂ ਤੇ ਨਹਿਰੀ ਪਾਣੀ ਪੂਰਾ ਕੀਤਾ ਗਿਆ। 42 ਕਰੋੜ ਖਿਉਵਾਲੀ ਬਾਂਡੀਵਾਲਾ, ਕਬੂਲਸ਼ਾਹ ਆਦਿ ਨਹਿਰਾਂ ਨੂੰ ਨਵਾ ਬਣਾਇਆ। ਆਜਮਵਾਲਾ ਮਾਈਨਰ ਟੇਲਾਂ ਵਾਲੇ ਪਿਡਾਂ ਤੱਕ ਕਿਸਾਨਾਂ ਨੂੰ ਨਹਿਰੀ ਪਾਣੀ ਲਈ ਸਾਢੇ 9 ਕਰੋੜ, ਲਾਧੂਕਾ ਮਾਈਨਰ ਦੀ ਰਿਪੇਅਰ ਲਈ 1 ਕਰੋੜ 13 ਲੱਖ ਤੇ ਨਹਿਰਾਂ ਤੇ 52 ਕਰੋੜ 63 ਲੱਖ ਨਾਲ 4 ਸਾਲਾਂ ਵਿੱਚ ਲਗਾਏ ਗਏ। ਨਹਿਰੀ ਖਾਲੇ ਤੇ ਪਾਈਪ ਲਾਈਨਾਂ ਲਈ 53 ਕਰੋੜ 44 ਲੱਖ, 46 ਕਰੋੜ ਨਹਿਰੀ ਖਾਲ ਤੇ 4 ਕਰੋੜ ਤੋਂ ਵੱਧ ਦੀ ਲਾਗਤ ਨਾਲ ਨਹਿਰੀ ਪਾਈਪ ਲਾਈਨਾਂ ਪਵਾਈਆਂ ਗਈਆਂ।
ਪੰਜਾਬ ਸਰਕਾਰ ਵੱਲੋਂ ਪੀ.ਡਬਲਯੂ.ਡੀ.ਰਾਹੀਂ 115 ਕਰੋੜ ਵੱਖ-ਵੱਖ ਸੜਕਾ ਤੇ ਪੁਲਾਂ ਲਈ ਜਾਰੀ। ਫਾਜ਼ਿਲਕਾ ਅਬੋਹਰ ਰੋਡ ਤੋਂ ਸ਼ਤੀਰਵਾਲਾ ਰੋਡ ਸਾਢੇ 7 ਕਰੋੜ ਨਾਲ, ਜੱਟਵਾਲੀ ਫਿਰੋਜ਼ਪੁਰ ਰੋਡ ਤੋਂ ਫਾਜ਼ਿਲਕਾ ਮਲੋਟ ਚੌਂਕ ਤੋਂ ਟਾਹਲੀਵਾਲਾ ਬੋਦਲਾ ਨੂੰ ਜਾਂਦੀ 10 ਕਰੋੜ ਨਾਲ ਬਣੇਗੀ। ਫਾਜ਼ਿਲਕਾ ਤੋਂ ਸਾਦਕੀ ਬਾਰਡ ਤੱਕ ਲਗਭਗ 38 ਕਰੋੜ, ਸਾਦਕੀ ਬਾਰਡ ਤੋਂ ਐੱਮ ਆਰ ਕਾਲਜ ਤੋਂ ਟਰੱਕ ਯੂਨੀਅਨ ਤੋਂ ਸਾਹਪੁਰਾ ਪੈਲੇਸ ਤੋਂ ਰਾਮਪੁਰਾ ਤੱਕ 26 ਕਰੋੜ ਤੋਂ ਵੱਧ ਨਾਲ ਸੜਕਾਂ ਬਣਾਈਆ ਗਈਆਂ। ਰਾਮਪੁਰਾ ਪਿੰਡ ਤੋਂ ਹਨਵੰਤਾ ਤੋਂ ਸ਼ਤਰੀਵਾਲਾ ਸਿੰਗਲ ਰੋਡ ਨੂੰ ਫੋਰ ਰੋਡ 29 ਕਰੋੜ 97 ਲੱਖ ਖਰਚੇ ਜਾਣਗੇ।ਹੋਰ ਵੀ ਵਿਕਾਸ ਦੇ ਕਾਰਜ 2 ਕਰੋੜ 69 ਲੱਖ ਨਾਲ ਹੋਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡਰੇਨੇਜ਼ ਰਾਹੀਂ 30 ਕਰੋੜ 68 ਲੱਖ ਨਾਲ ਦੀ ਰਾਸ਼ੀ ਨਾਲ ਫਾਜ਼ਿਲਕਾ ਅੰਦਰ ਫਾਜ਼ਿਲਕਾ ਬਾਰਡਰ ਪਿੰਡ ਤੇਜਾ ਰੁਹੇਲਾ ਤੋਂ ਮੌਜਮ ਨੂੰ ਆਉਂਦਾ ਨਵਾਂ ਪੁਲ, ਗੁਲਾਬਾ ਭੈਣੀ ਤੋਂ ਨੂਰਸ਼ਾਹ ਸਤਲੁਜ ਦਰਿਆ ਵਿਚਕਾਰ ਪੁਲ,ਫਲੱਡ ਦੇ ਸਮੇਂ ਬੰਨ੍ਹ ਦੀ ਮਜ਼ਬੂਤੀ ਲਈ ਤੇ ਸੇਮਨਾਲ ਬਣਵਾਏ ਗਏ। ਉਨ੍ਹਾਂ ਕਿਹਾ ਕਿ 38 ਕਰੋੜ 92 ਲੱਖ ਦੀ ਲਾਗਤ ਨਾਲ ਸਕੂਲਾਂ ਦੀ ਰਿਪੇਅਰ, ਨਵੇਂ ਕਮਰੇ, ਬਾਥਰੂਮ, ਕਿਚਨ ਸੈੱਡ, ਗਰਾਊਂਡ, ਇੰਟਰਲਾਕ ਟਾਈਲਾਂ ਆਦਿ ਕਾਰਜ ਕੀਤੇ ਗਏ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਕਿਰਤ ਵਿਭਾਗ ਨੂੰ 47 ਕਰੋੜ 38 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਜਿਸ ਰਾਹੀਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਐੱਮ ਆਰ ਕਾਲਜ ਦੀ ਪੜ੍ਹਾਈ ਬੀ.ਏ ਤੋਂ ਵਧਾ ਕੇ ਐੱਮ.ਏ ਤੱਕ ਕਰ ਦਿੱਤੀ ਗਈ ਤੇ ਉੱਥੇ ਲੈਕਚਰਾਰ ਲਗਾਏ ਗਏ। ਸਰਕਾਰੀ ਹਸਪਤਾਲ 23 ਕਰੋੜ ਨਾਲ 50ਬੈੱਡ ਵਾਲਾ ਨਵਾਂ ਹਸਪਤਾਲ ਬਣਾਇਆ ਜਿਸ ਜੋ ਕਿ ਆਧੁਨਿਕ ਤਕਨੀਕਾਂ ਨਾਲ ਲੈੱਸ ਹੈ।
ਇਸੇ ਤਰ੍ਹਾਂ ਪਿੰਡਾਂ ਦੇ ਵਿਕਾਸ ਲਈ 91 ਕਰੋੜ ਜਾਰੀ ਕੀਤੇ ਗਏ ਜਿਸ ਵਿੰਚ ਪਾਰਕ, ਚਾਰਦੀਵਾਰੀ, ਵਾਲੀਵਾਲ ਗਰਾਊਂਡ, ਲਾਇਬ੍ਰੇਰੀ ਆਦਿ ਸਾਮਲ ਹਨ। ਬਿਜਲੀ ਦੇ ਸੁਧਾਰ ਲਈ ਫਾਜ਼ਿਲਕਾ ਵਿਖੇ ਵੱਡਾ ਬਿਜਲੀ ਘਰ 10 ਕਿੱਲਿਆ ਵਿੱਚ 145 ਕਰੋੜ ਖਰਚ ਕੇ ਬਣਾਇਆ ਜਾਣਾ ਹੈ, ਫੰਡ ਜਾਰੀ ਹੋ ਗੲ ਹਨ। ਸ਼ੂਗਰ ਮਿੱਲ ਵਿੱਚ ਪਹਿਲਾ 21-22 ਵਿੱਚ 4 ਲੱਖ ਕੁਇੰਟਲ ਗੰਨਾ ਖਰੀਦਣ ਦੀ ਸਮਰੱਥਾ ਸੀ ਜੋ 2024-25 ਵਿੱਚ ਵਧਾ ਕੇ 12 ਲੱਖ ਕੁਇੰਟਲ ਕਰ ਦਿੱਤੀ ਗਈ।ਪਿਛਲੇ 4 ਸਾਲਾਂ ੳਚ 98 ਕਰੋੜ ਸ਼ੂਗਰ ਮਿਲ ਲਈ ਫੰਡ ਜਾਰੀ ਕੀਤਾ ਗਿਆ। ਉਹਨਾਂ ਕਿਹਾ ਕਿ ਸ਼ੂਗਰ ਮਿੱਲ ਦਾ ਪਹਿਲੀਆਂ ਸਰਕਾਰਾਂ ਦੇ ਸਮੇਂ ਦੌਰਾਨ 2022 ਦਾ ਕਿਸਾਨਾਂ ਦਾ ਰੁਕਿਆ 14 ਕਰੋੜ 12 ਲੱਖ ਦੀ ਰਾਸ਼ੀ ਜਾਰੀ ਸਾਡੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ! ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਵਿੱਚ ਪੰਜ ਕਰੋੜ ਰੁਪਿਆ ਰੰਗਲਾ ਪੰਜਾਬ ਬਣਾਉਣ ਤਹਿਤ ਦਿੱਤਾ ਗਿਆ! ਉਹਨਾਂ ਕਿਹਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸੇਮ ਦੀ ਸਮੱਸਿਆ ਦੇ ਲਈ ਸਾਡੀ ਸਰਕਾਰ ਵੱਲੋਂ 8 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਨਸ਼ਿਆਂ ਵਿਰੁੱਧ ਜੰਗ ਤਹਿਤ ਚਾਰ ਸਾਲਾਂ ਵਿੱਚ ਸਾਡੀ ਫਾਜ਼ਿਲਕਾ ਦੀ ਪੁਲਿਸ ਵੱਲੋਂ 357 ਕਿਲੋ ਹੀਰੋਇਨ ਫੜੀ ਗਈ ਹੈ।
