200 ਗੱਡੀਆਂ ਦੇ ਕਾਫਲੇ ਨਾਲ 200 ਫੁੱਟ ਉੱਚਾ ਲੱਗਣ ਵਾਲਾ ਤਿਰੰਗਾ ਲੈ ਕੇ ਬਾਰਡਰ ਤੇ ਪਹੁੰਚੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ

ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅੱਜ 200 ਗੱਡੀਆਂ ਦੇ ਕਾਫਲੇ ਨਾਲ 200 ਫੁਟ ਉੱਚਾ ਲੱਗਣ ਵਾਲਾ ਤਿਰੰਗਾ ਝੰਡਾ ਲੈ ਕੇ ਸਾਦਕੀ ਚੌਕੀ ਪਹੁੰਚੇ। ਉਹਨਾਂ ਨੇ ਪਹਿਲਾਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫਤਰ ਤੋਂ ਇਤਿਹਾਸਿਕ ਘੰਟਾ ਘਰ ਚੌਂਕ ਤੱਕ ਤਿਰੰਗਾ ਯਾਤਰਾ ਕੱਢੀ, ਜਿਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਰੀ ਉਤਸਾਹ ਨਾਲ ਭਾਗ ਕੇ ਲਿਆ ।
ਇਸ ਤੋਂ ਬਾਅਦ ਗੱਡੀਆਂ ਦੇ ਵੱਡੇ ਕਾਫਲੇ ਨਾਲ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਤਿਰੰਗੇ ਝੰਡੇ ਨੂੰ ਲੈ ਕੇ ਸਾਦਕੀ ਚੌਂਕੀ ਤੇ ਪਹੁੰਚੇ ।ਤਿਰੰਗੇ ਝੰਡੇ ਨੂੰ ਫੌਜ ਦੀ ਖੁੱਲੀ ਗੱਡੀ ਵਿੱਚ ਸਤਿਕਾਰ ਨਾਲ ਸਜਾਇਆ ਗਿਆ ਸੀ, ਇਸ ਗੱਡੀ ਤੇ ਥਾਂ ਥਾਂ ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ।

 ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਬੀਐਸਐਫ ਵੱਲੋਂ ਮੰਗ ਰੱਖੀ ਗਈ ਸੀ ਕਿ ਇੱਥੇ ਉੱਚਾ ਝੰਡਾ ਲਗਾਇਆ ਜਾਵੇ, ਕਿਉਂਕਿ ਪਾਕਿਸਤਾਨ ਦਾ ਝੰਡਾ ਪਹਿਲਾਂ ਸਾਡੇ ਝੰਡੇ ਤੋਂ ਉੱਚਾ ਸੀ ਜਿਸ ਨੂੰ ਪ੍ਰਵਾਨ ਕਰਦਿਆਂ ਉਨਾਂ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਅਤੇ ਇੱਥੇ 200 ਫੁੱਟ ਉੱਚਾ ਭਾਰਤ ਦਾ ਕੌਮੀ ਤਿਰੰਗਾ ਝੰਡਾ ਲਹਿਰਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਕਿਹਾ ਕਿ ਇਸ ਕੌਮੀ ਝੰਡੇ ਨੂੰ 15 ਅਗਸਤ ਵਾਲੇ ਦਿਨ ਲੋਕ ਸਮਰਪਿਤ ਵੀ ਕੀਤਾ ਜਾਵੇਗਾ। ਇਸ ਦੌਰਾਨ ਉਨਾਂ ਨੇ ਇਹ ਝੰਡਾ ਲਿਜਾ ਕੇ ਬੀਐਸਐਫ ਦੇ ਅਧਿਕਾਰੀਆਂ ਨੂੰ ਸਤਿਕਾਰ ਸਹਿਤ ਸੌਂਪਿਆ। ਬੀਐਸਐਫ ਵੱਲੋਂ ਇਸ ਝੰਡੇ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਅਤੇ ਹੁਣ ਇਹ ਤਿਰੰਗਾ ਝੰਡਾ ਕੋਮਾਂਤਰੀ ਸਰਹੱਦ ਤੇ ਪਾਕਿਸਤਾਨ ਦੇ ਝੰਡੇ ਤੋਂ ਵੀ ਉੱਚਾ ਲਹਿਰਾਏਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਹ ਤਿਰੰਗਾ ਯਾਤਰਾ ਫਾਜ਼ਲਕਾ ਲਈ ਇੱਕ ਇਤਿਹਾਸਿਕ ਪਲ ਸੀ ।
ਸ੍ਰੀਮਤੀ ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਇਸ ਦੌਰਾਨ ਆਖਿਆ ਕਿ ਅੱਜ ਦੀ ਇਸ ਯਾਤਰਾ ਵਿੱਚ ਫਾਜ਼ਿਲਕਾ ਦੇ ਲੋਕਾਂ ਦੇ ਦੇਸ਼ ਭਗਤੀ ਦੀ ਭਾਵਨਾ ਵੇਖਣ ਵਾਲੀ ਸੀ।  ਉਹਨਾਂ ਨੇ ਇਸ ਯਾਤਰਾ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *