ਜਲਾਲਾਬਾਦ 10 ਅਗਸਤ
ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਲਗਾਤਾਰ ਹੜ੍ਹ ਪੀੜਤਾਂ ਦੇ ਲਈ ਰਾਸ਼ਨ ਸਮੱਗਰੀ ਤੇ ਪਸ਼ੂ ਪਾਲਕਾਂ ਲਈ ਕੈਟਲ ਫੀਡ ਮੁਹੱਈਆ ਕਰਵਾ ਰਹੇ ਹਨ। ਇਸੇ ਤਹਿਤ ਉਹ ਚੱਕ ਵਜੀਦਾ ਤੇ ਚੱਕ ਟਾਹਲੀ ਵਾਲਾ ਪਹੁੰਚ ਕੇ ਜਿਥੇ ਬੇਜੁਬਾਨਾ ਲਈ ਕੈਟਲ ਫੀਡ ਲੈ ਕੇ ਪਹੁੰਚੇ ਉਥੇ ਉਨ੍ਹਾਂ 550 ਹੜ੍ਹ ਪੀੜਤ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੀ ਮੁਹੱਈਆ ਕਰਵਾਈਆਂ।
ਵਿਧਾਇਕ ਸ੍ਰੀ ਗੋਲਡੀ ਨੇ ਕਿਹਾ ਕਿ ਇਸ ਕੁਦਰਤੀ ਆਪਦਾ ਨੇ ਸਰਹੱਦੀ ਪਿੰਡਾਂ ਦੇ ਜੀਵਨ ਵਿਚ ਰੁਕਾਵਟ ਜਰੂਰ ਪੈਦਾ ਕੀਤੀ ਹੈ ਪਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਿਸੇ ਤਰ੍ਹਾਂ ਨਾਲ ਮੁਸ਼ਕਲ ਨਹੀਂ ਆਉਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੋੜੀਂਦੀ ਰਾਸ਼ਨ ਸਮੱਗਰੀ ਮੁਹੱਈਆ ਕਰਵਾਈ ਗਈ ਜਿਸ ਵਿਚ ਰਾਸ਼ਨ ਕਿੱਟਾ, ਤਰਪਾਲਾਂ, ਸੁੱਕਾ ਰਾਸ਼ਨ, ਮੱਛਰਦਾਨੀਆਂ, ਦਵਾਈਆਂ, ਪਸ਼ੂਪਾਲਕਾਂ ਲਈ ਹਰਾ ਚਾਰ, ਕੈਟਲ ਫੀਡ ਆਦਿ ਹਰੇਕ ਸਮੱਗਰੀ ਮੁਹੱਈਆ ਕਰਵਾਈ ਗਈ।
ਉਨ੍ਹਾਂ ਕਿਹਾ ਕਿ ਚੱਕ ਵਜੀਦਾ ਤੇ ਚੱਕ ਟਾਹਲੀ ਵਾਲਾ ਵਿਚ ਪਸ਼ੂਆਂ ਲਈ ਕੈਟਲ ਫੀਡ ਮੁਹੱਈਆ ਕਰਵਾਉਣ ਵਾਲੀ ਮਾਰਕਫੈਡ ਦੀ ਟੀਮ ਦਾ ਵੀ ਧੰਨਵਾਦ ਕੀਤਾ ਜਿੰਨਾਂ ਨੇ ਆਪਣੀ ਜੇਬ ਵਿਚੋਂ ਪੈਸੇ ਖਰਚ ਕਰਕੇ ਲੋਕ ਭਲਾਈ ਹਿੱਤ ਕਾਰਜ ਕੀਤਾ ਹੈ। ਉਨ੍ਹਾਂ ਗੁਆਂਢੀ ਸੂਬਿਆਂ ਦਾ ਵੀ ਧੰਨਵਾਦ ਪ੍ਰਗਟ ਕੀਤਾ ਹੈ ਕਿ ਜਿੰਨਾਂ ਨੇ ਫਾਜ਼ਿਲਕਾ ਸਰਹੱਦੀ ਇਲਾਕੇ ਦੇ ਲੋਕਾਂ ਦੀ ਮਦਦ ਵਿਚ ਆਪਣੀ ਸੇਵਾ ਭੇਜੀ ਹੈ।
ਬਾਕਸ ਲਈ ਪ੍ਰਸਤਾਵਿਤ
ਪਿੰਡ ਮਿੱਢਾ ਵਿਖੇ 160 ਬਟਾਲੀਅਨ ਬੀ.ਐਸ.ਐਫ. ਵੱਲੋਂ ਲਗਾਏ ਮੈਡੀਕਲ ਕੈਂਪ ਵਿਚ ਕੀਤੀ ਸ਼ਿਰਕਤ
ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਮਿੱਢਾ ਦੇ ਡੇਰਾ ਬਿਆਸ ਸਤਸੰਗ ਘਰ ਵਿਖੇ 160 ਬਟਾਲੀਅਨ ਬੀ.ਐਸ.ਐਫ. ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਲਗਾਏ ਗਏ ਮੈਡੀਕਲ ਕੈਂਪ ਵਿਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਫੋਰਸ ਸਰਹੱਦਾਂ *ਤੇ ਰਾਖੀ ਕਰਨ ਦੇ ਨਾਲ-ਨਾਲ ਇਸ ਔਖੀ ਘੜੀ ਵਿਚ ਲੋਕਾਂ ਦੀ ਮਦਦ ਕਰ ਰਹੇ ਹਨ। ਉਹ ਭਾਰਤੀ ਫੌਜ ਦਾ ਧੰਨਵਾਦ ਕਰ ਰਹੇ ਹਨ ਜਿੰਨਾਂ ਦੀ ਬਦੌਲਤ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ। ਉਨ੍ਹਾਂ ਕਿਹਾ ਕਿ ਮੈਡੀਕਲ ਕੈਂਪ ਲਗਾ ਕੇ ਉਹ ਹੁਣ ਲੋਕਾਂ ਦੀ ਸਿਹਤ ਦਾ ਧਿਆਨ ਵੀ ਰੱਖ ਰਹੇ ਹਨ ।



