ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਵਾਰਡ ਨੰ.20 ਕਸ਼ਯਪ ਕਾਲੋਨੀ ਫਾਜ਼ਿਲਕਾ ਵਿਖੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਕਸ਼ਯਪ ਸਮਾਜ ਭਾਈਚਾਰੇ ਵੱਲੋਂ ਕਮਿਊਨਿਟੀ ਹਾਲ ਦੀ ਮੰਗ ਕੀਤੀ ਗਈ ਸੀ ਤੇ ਅੱਜ ਤੁਹਾਨੂੰ ਦੱਸਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਲਈ 20 ਲੱਖ ਦੀ ਲਾਗਤ ਨਾਲ ਇੱਥੇ ਕਮਿਊਨਿਟੀ ਹਾਲ ਬਣੇਗਾ।
ਉਨ੍ਹਾਂ ਦੱਸਿਆ ਕਿ ਇਸ ਕਮਿਊਨਿਟੀ ਹਾਲ ਵਿੱਚ ਕਸਯਪ ਭਾਈਚਾਰਾ ਆਪਣੇ ਵਿਆਹ ਅਤੇ ਹੋਰ ਦੁੱਖ ਸੁੱਖ ਦੇ ਪ੍ਰੋਗਰਾਮ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਕਸਯਪ ਭਾਈਚਾਰੇ ਨੂੰ ਆਪਣੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਲਈ ਪਹਿਲਾ ਪੈਲੇਸ ਬੁੱਕ ਕਰਨੇ ਪੈਂਦੇ ਸਨ ਜਿਸ ਤੇ ਉਨ੍ਹਾਂ ਨੂੰ ਕਾਫੀ ਪੈਸੇ ਵੀ ਖਰਚਣੇ ਪੈਂਦੇ ਸਨ ਤੇ ਹੁਣ ਉਹ ਇੱਥੇ ਹੀ ਆਪਣੇ ਪ੍ਰੋਗਰਾਮ ਮੁਫਤ ਵਿੱਚ ਹੀ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੱਖਾਂ ਦੀ ਲਾਗਤ ਨਾਲ ਹਰ ਵਰਗ ਦੀ ਭਲਾਈ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਸਯਪ ਕਾਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਜਿਵੇਂ ਕਿ ਪਾਣੀ, ਸੀਵਰੇਜ, ਸਾਫ ਸਫਾਈ, ਪੱਕੀਆਂ ਗਲੀਆਂ, ਨਾਲੀਆਂ ਤੇ ਸੜਕਾਂ ਆਦਿ ਸੁਣੀਆਂ ਤੇ ਸਮੱਸਿਆਵਾਂ ਦੇ ਹੱਲ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਕਿਹਾ।
ਉਨ੍ਹਾਂ ਕਿਹਾ ਕਿ ਉਹ ਹਰ ਵਰਗ ਦੀ ਭਲਾਈ ਲਈ ਬਿਨਾਂ ਕਿਸੇ ਭਾਦ ਭਾਵ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀ ਇੱਕੋ ਇੱਕ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਹਲਕੇ ਦਾ ਕੋਈ ਵੀ ਭਾਈਚਾਰਾ ਇਹੋ ਜਿਹਾ ਨਾ ਹੋਵੇ ਜਿਸ ਦੇ ਵਿਕਾਸ ਦੇ ਕੰਮ ਅਧੂਰੇ ਰਹਿ ਜਾਣ। ਉਹ ਹਰ ਵਰਗ ਨੂੰ ਨਾਲ ਲੈ ਕੇ ਚੱਲਣਗੇ।

ਇਸ ਮੌਕੇ ਜ਼ਿਲ੍ਹਾ ਸਕੱਤਰ ਨਰੇਸ਼ ਘੁਬਾਇਆ, ਬਲਾਕ ਪ੍ਰਧਾਨ ਬੰਟੀ ਸਰਮਾ, ਬਲਾਕ ਪ੍ਰਭਾਰੀ ਸੁਨੀਲ ਮੈਨੀ, ਸੱਤਪਾਲ ਭੂਸਰੀ, ਬੱਬੂ ਚੇਤੀਵਾਲ, ਕਸਯਪ ਸਮਾਜ ਦੇ ਪ੍ਰਧਾਨ ਤੇ ਲੋਕ ਸਮੇਤ ਆਪ ਆਗੂ ਤੇ ਵਰਕਰ ਹਾਜ਼ਰ ਸਨ।