ਫਾਜ਼ਿਲਕਾ 27 ਅਗਸਤ
ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਲਗਾਤਾਰ ਪਿੰਡਾਂ ਵਿੱਚ ਰਹਿੰਦੇ ਹੋਏ ਸਰਹੱਦੀ ਪਿੰਡਾਂ ਦੇ ਲੋਕਾਂ ਤੱਕ ਰਾਸ਼ਨ ਸਮੱਗਰੀ ਪਹੁੰਚਾ ਰਹੇ ਹਨ| ਉਹ ਸਵੇਰੇ ਸ਼ਾਮ ਲੋਕਾਂ ਵਿੱਚ ਰਹਿ ਕੇ ਇਸ ਔਖੀ ਘੜੀ ਵਿੱਚ ਸੇਵਾ ਕਰ ਰਹੇ ਹਨ |
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਤੇਜਾ ਰੋਹੇਲਾ ਤੇ ਚੱਕ ਰਹੇਲਾ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਹਥੀ ਰਾਸ਼ਨ ਕਿਟਾਂ ਦੀ ਵੰਡ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਹਦੀ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਯਤਨਸ਼ੀਲ ਹੈ, ਇਸੇ ਤਹਿਤ ਉਹ ਲਗਾਤਾਰ ਪਿੰਡਾਂ ਵਿਚ ਮੌਜੂਦ ਹਨ ਤੇ ਪਿੰਡ ਵਾਸੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ |
ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਲਈ ਰਾਹਤ ਸੈਂਟਰ ਵੀ ਸਥਾਪਿਤ ਕੀਤੇ ਗਏ ਹਨ ਤੇ ਉਹਨਾਂ ਦਾ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਪਰ ਫਿਰ ਵੀ ਜੋ ਲੋਕ ਪਿੰਡ ਛੱਡ ਕੇ ਨਹੀਂ ਹੋਣਾ ਚਾਹੁੰਦੇ ਉਨਾਂ ਨੂੰ ਪਿੰਡ ਵਿੱਚ ਹੀ ਰਾਹਤ ਸਮੱਗਰੀਪਹੁੰਚਾਈ ਜਾ ਰਹੀ ਹੈ |


