ਵਿਧਾਇਕ ਫਾਜ਼ਿਲਕਾ ਵੱਲੋਂ ਹੜ ਪ੍ਰਭਾਵਿਤ ਪਿੰਡਾਂ ਵਿਚ ਕਿਸ਼ਤੀ ਰਾਹੀਂ ਰਾਹਤ ਸਮਗਰੀ ਦੀ ਵੰਡ ਜਾਰੀ

ਫਾਜ਼ਿਲਕਾ 27 ਅਗਸਤ
ਪਿਛਲੇ ਹਿਸਿਆਂ ਵਿਚ ਹੋਈਆਂ ਲਗਾਤਾਰ ਬਾਰਿਸ਼ਾਂ ਕਰਕੇ ਸਰਹਦੀ ਪਿੰਡਾਂ ਵਿਚ ਪੈਦਾ ਹੋਈ ਹੜ ਦੀ ਸਥਿਤੀ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਲਗਾਤਾਰ ਕਾਰਜਸ਼ੀਲ ਹੈ | ਇਸੇ ਤਹਿਤ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਲਗਾਤਾਰ ਹੜ ਪ੍ਰਭਾਵਿਤ ਖੇਤਰਾਂ ਵਿੱਚ ਕਿਸ਼ਤੀ ਰਾਹੀਂ ਪਹੁੰਚ ਕੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾ ਰਹੇ ਹਨ | ਇਸ ਮੌਕੇ ਤਹਿਸੀਲਦਾਰ ਜਸਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਨਾਲ ਮੌਜੂਦ ਹਨ |
ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਲੋੜ ਅਨੁਸਾਰ ਰਾਸ਼ਨ ਕਿਟਾਂ ਤੇ ਪਸ਼ੂਆਂ ਲਈ ਫੀਡ ਮੁਹਈਆ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਲਈ ਪਿੰਡਾਂ ਵਿਚ ਮੌਜੂਦ ਹਨ| ਉਨ੍ਹਾਂ ਕਿਹਾ ਕਿ ਪਿੰਡ ਦੋਨਾ ਨਾਨਕਾ, ਢਾਣੀ ਸੱਦਾ ਸਿੰਘ, ਤੇਜਾ ਰੁਹੇਲਾ, ਚੱਕ ਰੁਹੇਲਾ, ਮੁਹਾਰ ਜਮਸ਼ੇਰ ਆਦਿ ਹੋਰ ਹੜ ਪ੍ਰਭਾਵਿਤ ਪਿੰਡਾਂ ਤੇ ਢਾਣੀਆਂ ਵਿਚ ਲਗਾਤਾਰ ਰਾਹਤ ਸਮਗਰੀ ਪਹੁੰਚਾ ਰਹੇ ਹਨ|
ਉਨ੍ਹਾਂ ਨੇ ਕਿਹਾ ਕਿ  ਫਾਜ਼ਿਲਕਾ ਸਰਹਦੀ ਇਲਾਕੇ ਦੇ ਲੋਕਾਂ ਦੀ ਹਰ ਸੰਭਵ ਮਦਦ ਲਈ ਉਹ ਤਤਪਰ ਹਨ | ਉਨਾ ਕਿਹਾ ਕਿ ਜਦੋ ਤੋਂ ਇਹ ਸਥਿਤੀ ਪੈਦਾ ਹੋਈ ਸੀ ਉਦੋਂ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਸਮਗਰੀ ਲੋਕਾਂ ਤੱਕ ਪਹੁੰਚਾਈ ਜਾਂ ਰਹੀ ਹੈ,  ਹੁਣ ਤੱਕ 1150 ਰਾਸ਼ਨ ਕਿੱਟਾ ਤੇ 1050 ਪੈਕੇਟ ਫੀਡ ਮੁਹਈਆ ਕਰਵਾਈ ਜਾ ਚੁੱਕੀ ਹੈ|
ਇਸ ਤੋਂ ਪਹਿਲਾ ਉਨ੍ਹਾਂ ਬਾਰਿਸ਼ਾਂ ਕਰਕੇ ਪਿੰਡ ਅਭੁਨ ਅਤੇ ਪੱਟੀ ਪੂਰਨ ਵਿਖ਼ੇ ਜਾਂ ਕੇ ਵੀ ਖੇਤਾਂ ਦਾ ਦੌਰਾ ਕੀਤਾ| ਉਨ੍ਹਾਂ ਕਿਹਾ ਕਿ ਖੇਤਾਂ ਵਿੱਚੋ ਪਾਣੀ ਦੀ ਨਿਕਾਸੀ ਲਈ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ|
ਇਸ ਮੌਕੇ ਐਸ ਡੀ ਐਮ ਫਾਜ਼ਿਲਕਾ ਵੀਰਪਾਲ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ |

Leave a Reply

Your email address will not be published. Required fields are marked *