ਵਿਧਾਇਕ ਫਾਜ਼ਿਲਕਾ ਤੇ ਮੈਡਮ ਖੁਸ਼ਬੂ ਸਵਨਾ ਸ੍ਰੀ ਬਾਬੋਸਾ ਭਗਵਾਨ ਜੀ ਦੇ ਜਨਮ ਦਿਹਾੜੇ ਮੌਕੇ ਮੰਦਰ ਵਿਖੇ ਨਤਮਸਤਕ ਹੋਏ

ਸ੍ਰੀ ਬਾਬੋਸਾ ਭਗਵਾਨ ਜੀ ਦੇ ਜਨਮ ਦਿਹਾੜੇ ਮੌਕੇ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਤੇ ਮੈਡਮ ਖੁਸ਼ਬੂ ਸਵਨਾ ਨੇ ਪਰਿਵਾਰ ਸਮੇਤ ਮੰਦਰ ਵਿਖੇ ਸ਼ਿਰਕਤ ਕਰਕੇ ਆਸ਼ੀਰਵਾਦ ਲਿਆ। ਮੰਦਰ ਵਿਖੇ  ਸ੍ਰੀ ਬਾਬੋਸਾ ਦਾ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸੰਗਤਾਂ ਵਿਚ ਖੁਸ਼ੀ ਦੀ ਲਹਿਰ ਸੀ।


ਇਸ ਦੌਰਾਨ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਸ੍ਰੀ ਬਾਬੋਸਾ ਭਗਵਾਨ ਜੀ ਦੇ ਜਨਮ ਦਿਹਾੜੇ ਦੀ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੰਗਤਾਂ ਵਿਚ ਭਗਵਾਨ ਪ੍ਰਤੀ ਬੜੀ ਆਸਥਾ ਹੈ ਜਿਸ ਦਾ ਨਜਾਰਾ ਇਕਠ ਦੇਖ ਕੇ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਬਾਬਾ ਜੀ ਸਮੂਹ ਸੰਗਤ *ਤੇ ਆਪਣੀ ਦਯਾ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਬਣਾਈ ਰੱਖਣ ਤੇ ਫਾਜ਼ਿਲਕਾ ਨੂੰ ਹੋਰ ਪ੍ਰਗਤੀ ਦੀਆਂ ਰਾਹਾਂ *ਤੇ ਲੈ ਕੇ ਜਾਣ


ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਸ੍ਰੀ ਬਾਬੋਸਾ ਭਗਵਾਨ ਜੀ ਦੇ ਜਨਮ ਦਿਵਸ ਮੌਕੇ ਬਾਬਾ ਜੀ ਦੀ ਮੂਰਤੀ *ਤੇ ਇਤਿਹਾਸਿਕ ਭੋਗ ਲਗਾਇਆ ਗਿਆ ਜਿਸ ਨੂੰ ਦੇਖ ਕੇ ਸਭਦਾ ਮਨ ਝੂਮ ਉਠਿਆ। ਉਨ੍ਹਾਂ ਕਿਹਾ ਕਿ ਸਾਰੀ ਸੰਗਤ ਨੇ ਇਸ ਮੌਕੇ ਖੁਬ ਆਨੰਦ ਮਾਣਿਆ। ਇਸ ਮੌਕੇ ਸਮੂਹ ਪਰਿਵਾਰ ਨੇ ਆਰਤੀ ਵੀ ਕੀਤੀ ਤੇ ਅਰਦਾਸ ਕੀਤੀ ਕਿ ਫਾਜ਼ਿਲਕਾ ਵਾਸੀ ਇਸੇ ਤਰ੍ਹਾਂ ਖੁਸ਼ ਤੇ ਅਗੇ ਵੱਧਣ।

Leave a Reply

Your email address will not be published. Required fields are marked *