ਮਨਜਿੰਦਰ ਸਿੰਘ ਨੇ ਅਰਥਸ਼ਾਸਤਰ ਵਿਸ਼ੇ ਵਿੱਚ ਪੀ.ਐਚ.ਡੀ ਪੂਰੀ ਕਰਕੇ ਜ਼ਿਲ੍ਹਾ ਫਾਜ਼ਿਲਕਾ ਦਾ ਵਧਾਇਆ ਮਾਣ।

ਪਿਤਾ ਸ਼੍ਰੀ ਰਾਮ ਅਤੇ ਮਾਤਾ ਸ੍ਰੀਮਤੀ ਸੀਤੋ ਰਾਣੀ ਦੀ ਕੁੱਖੋਂ ਪਿੰਡ ਜੌੜਕੀ ਅੰਧੇ ਵਾਲੀ, ਤਹਿਸੀਲ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਜੰਮਪਲ ਮਨਜਿੰਦਰ ਸਿੰਘ ਨੇ ਅੱਜ ਆਪਣੀ ਪੀ.ਐਚ.ਡੀ (ਅਰਥਸ਼ਾਸਤਰ) ਦੀ ਡਿਗਰੀ ਅੱਜ ਮਿਤੀ 14-02-2026 ਨੂੰ ਹੋਈ ਕਨਵੋਕੇਸ਼ਨ ਦੌਰਾਨ ਡਾ: ਜੋਰਾ ਸਿੰਘ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ,ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਸ਼੍ਰੀ ਵਰਿੰਦਰ ਸ਼ਰਮਾ ਮੁੱਖ ਮਹਿਮਾਨ, ਬ੍ਰਿਟਿਸ਼ ਪਾਰਲੀਮੈਂਟ ਅਤੇ ਕਮਿਊਨਿਟੀ ਲੀਡਰ, ਮੈਂਬਰ ਆਫ ਪਾਰਲੀਮੈਂਟ ਜੀ ਦੇ ਹੱਥੋਂ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ,ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਪ੍ਰਾਪਤ ਕੀਤੀ।
ਮਨਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਸਾਲ 2022 ਦੌਰਾਨ ਪੀ.ਐਚ.ਡੀ ਵਿੱਚ ਦਾਖਲਾ ਲੈਣ ਲਈ ਇਮਤਿਹਾਨ ਦਿੱਤਾ ਸੀ,ਜੋ ਕਿ ਉਸਨੇ ਪਾਸ ਕਰ ਲਿਆ ਸੀ।


ਇਮਤਿਹਾਨ ਪਾਸ ਹੋਣ ਅਤੇ ਇੰਟਰਵਿਊ ਤੋਂ ਬਾਅਦ ਉਸਦਾ ਦਾਖਲਾ ਪੀ.ਐਚ.ਡੀ (ਅਰਥਸ਼ਾਸਤਰ) ਵਿੱਚ ਹੋ ਗਿਆ ਸੀ।
ਡਾਕਟਰ ਅਮਿਤ ਜੁਨੇਜਾ ਕੋ-ਸੁਪਰਵਾਈਜ਼ਰ ਫਾਜ਼ਿਲਕਾ ਅਤੇ ਡਾਕਟਰ ਰਜਨੀ ਸਲੂਜਾ ਸੁਪਰਵਾਈਜ਼ਰ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਜੀ ਦੀ ਰਹਿਨੁਮਾਈ ਹੇਠ ਉਸਨੇ ਆਪਣੀ ਸਾਰੀ ਰਿਸਰਚ ਪੂਰੀ ਕੀਤੀ।
ਮਨਜਿੰਦਰ ਸਿੰਘ ਨੇ ਆਪਣੀ ਪਤਨੀ ਨੀਤਿਕਾ ਦਾ ਧੰਨਵਾਦ ਕੀਤਾ,ਜਿਨ੍ਹਾਂ ਦੇ ਵੱਲੋਂ ਦਿੱਤੇ ਹੌਂਸਲੇ ਦੇ ਬਦੌਲਤ ਅਤੇ ਆਪਣੇ ਮਾਤਾ-ਪਿਤਾ ਵੱਲੋਂ ਮਿਲੇ ਆਸ਼ੀਰਵਾਦ ਸਦਕਾ ਇਹ ਮੁਕਾਮ ਹਾਸਿਲ ਕੀਤਾ।
ਉਸਨੇ ਦੱਸਿਆ ਕਿ ਇਹ ਉਸਦੇ ਪਿਤਾ ਜੀ ਦੀ ਸੋਚ ਸੀ ਕਿ ਮੇਰਾ ਬੇਟਾ ਪੀ.ਐਚ.ਡੀ ਜ਼ਰੂਰ ਕਰੇ ਅਤੇ ਆਪਣੇ ਪਿੰਡ ਜੌੜਕੀ ਅੰਧੇ ਵਾਲੀ ਦਾ ਨਾਮ ਰੌਸ਼ਨ ਕਰੇ,ਜਿਸਨੂੰ ਅੱਜ ਉਸਨੇ ਪੂਰਾ ਕਰ ਵਿਖਾਇਆ ਹੈ। ਮਨਜਿੰਦਰ ਸਿੰਘ ਤੋਂ ਡਾਕਟਰ ਮਨਜਿੰਦਰ ਸਿੰਘ ਬਣੇ ਮਨਜਿੰਦਰ ਨੇ ਅਖੀਰ ਵਿੱਚ ਡਾਕਟਰ ਅਮਿਤ ਜੁਨੇਜਾ ਕੋ-ਸੁਪਰਵਾਈਜ਼ਰ ਫਾਜ਼ਿਲਕਾ ਦਾ ਸਪੈਸ਼ਲ ਧੰਨਵਾਦ ਕੀਤਾ ਅਤੇ ਕਿਹਾ ਕਿ ਸਰ ਨੇ ਹਰ ਸਮੇਂ ਮੇਰਾ ਬਹੁਤ ਸਾਥ ਦਿੱਤਾ।


ਇਸ ਮਾਣਮੱਤੀ ਪ੍ਰਾਪਤੀ ਤੇ ਮਨਜਿੰਦਰ ਸਿੰਘ ਨੂੰ ਉਸਦੇ ਕੋ ਸੁਪਰਵਾਈਜ਼ਰ ਡਾ: ਅਮਿਤ ਜੁਨੇਜਾ,ਸੁਪਰਵਾਈਜ਼ਰ ਮੈਡਮ ਡਾ: ਰਜਨੀ ਸਲੂਜਾ,ਮਾਤਾ-ਪਿਤਾ, ਪਤਨੀ ਨੀਤਿਕਾ, ਸਾਇੰਸ ਮਿਸਟ੍ਰੈਸ ਟਾਹਲੀ ਵਾਲਾ ਬੋਦਲਾ, ਬੇਟੇ ਕਿਆਨਬੀਰ ਸਿੰਘ,ਛੋਟੇ ਭਰਾ ਹਰਵਿੰਦਰ ਸਿੰਘ ਲੈਕਚਰਾਰ,ਡਾਇਟ ਫਾਜ਼ਿਲਕਾ, ਬਲਜੀਤ ਸਿੰਘ ਬਰਾੜ ਚਿਮਨੇਵਾਲਾ,ਜਗਦੀਸ਼ ਲਾਲ, ਪ੍ਰਦੀਪ ਕੁਮਾਰ ਮਲੋਟ ਅਤੇ ਹੋਰ ਪਤਵੰਤੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਵਧਾਈਆਂ ਦਿੱਤੀਆਂ।

Leave a Reply

Your email address will not be published. Required fields are marked *