ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਅੰਦਰ ਮਾਪਿਆਂ ਦੀ ਵਰਕਸ਼ਾਪ ਦੇ ਦੂਜੇ ਪੜਾਅ ਮੈਡਮ ਖੁਸ਼ਬੂ ਸਵਨਾ ਨੇ ਸਰਕਾਰੀ ਸਕੂਲ ਲਾਧੂਕਾ ਅਤੇ ਸਰਕਾਰੀ ਕੰਨਿਆ ਸਕੂਲ ਫਾਜਿਲਕਾ ਵਿਖੇ ਸ਼ਮੂਲੀਅਤ ਕੀਤੀ | ਇਸ ਮੌਕੇ ਉਨਾਂ ਨਾਲ ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਚਰਨਜੀਤ ਮੈਨੀ ਮੌਜੂਦ ਸਨ |
ਮੈਡਮ ਖੁਸ਼ਬੂ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਰਕਸ਼ਾਪ ਦੇ ਆਯੋਜਨ ਨਾਲ ਅਧਿਆਪਕ ਅਤੇ ਮਾਪਿਆਂ ਨੂੰ ਬੱਚਿਆਂ ਦੇ ਵਰਤਮਾਨ ਅਤੇ ਭਵਿੱਖ ਪ੍ਰਤੀ ਚਾਨਣਾ ਹੋਰ ਸਪਸ਼ਟ ਹੋ ਜਾਵੇਗਾ| ਉਹਨਾਂ ਕਿਹਾ ਕਿ ਵਰਕਸ਼ਾਪ ਦੇ ਆਯੋਜਨ ਦਾ ਉਦੇਸ਼ ਮਾਪੇ ਖੁੱਲ ਕੇ ਆਪਣੇ ਬੱਚਿਆਂ ਦੇ ਘਰੇਲੂ ਜੀਵਨ ਬਾਰੇ ਅਧਿਆਪਕਾਂ ਨੂੰ ਦੱਸ ਸਕਦੇ ਹਨ ਤੇ ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਸਕੂਲੀ ਵਿਵਹਾਰ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ |

ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਹਰ ਘਰ ਸਿੱਖਿਆ ਪਹੁੰਚੇ ਤੇ ਹਰੇਕ ਬੱਚਾ ਸਿੱਖਿਅਤ ਹੋਵੇ, ਇਸ ਲਈ ਪੰਜਾਬ ਸਰਕਾਰ ਇਸ ਖੇਤਰ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ | ਉਹਨਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਰੋਜ਼ਮਰਾ ਵਿੱਚ ਕੀ ਕੀ ਕਰਦਾ ਹੈ, ਉਸਦਾ ਵਿਵਹਾਰ ਕੀ ਹੈ, ਕਿਹੜੀ ਸੰਗਤ ਵਿੱਚ ਰਹਿੰਦਾ ਹੈ, ਕੀ ਖਾਂਦਾ ਪੀਂਦਾ ਹੈ ਤੇ ਕਿਸ ਖੇਤਰ ਵੱਲ ਜਾਣ ਦਾ ਇੱਛੁਕ ਹੈ |
