ਲਇਨਜ਼ ਕਲੱਬ ਫਾਜ਼ਿਲਕਾ ਵੱਲੋਂ ਸ਼੍ਰੀ ਰਾਮ ਸ਼ਰਨਮ ਵਿਖ਼ੇ 39 ਮੁਫ਼ਤ ਅੱਖਾਂ ਦਾ ਚੈਕਅੱਪ ਤੇ ਆਪਰੇਸ਼ਨ ਕੈੰਪ ਲਗਾਇਆ ਗਿਆ, ਇਸ ਦੌਰਾਨ ਵਿਧਾਇਕ ਫਾਜ਼ਿਲਕਾ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਤੇ ਮੈਡਮ ਖੁਸ਼ਬੂ ਸਵਨਾ ਨੇ ਸ਼ਿਰਕਤ ਕੀਤੀ|
ਉਨ੍ਹਾਂ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਬਿਨਾਂ ਸਵਾਰਥ ਤੋਂ ਕੀਤੇ ਗਏ ਭਲਾਈ ਵਾਲੇ ਕੰਮ ਹਮੇਸ਼ਾ ਯਾਦ ਰੱਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚੈਕ ਅਪ ਕੈੰਪ ਲਗਾਉਣ ਨਾਲ ਲੋੜਵੰਦ ਲੋਕ ਆਪਣੀਆਂ ਅੱਖਾਂ ਦੀ ਮੁਫ਼ਤ ਵਿਚ ਜਾਂਚ ਕਰਵਾ ਸਕਦੇ ਹਨ ਤੇ ਆਪਣਾ ਇਲਾਜ ਕਰਵਾ ਸਕਦੇ ਹਨ| ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ, ਜਿਸ ਨਾਲ ਲੋਕ ਆਪਣੀਆਂ ਅੱਖਾਂ ਦਾ ਮੁਫ਼ਤ ਚੈਕਅੱਪ ਕਰਵਾ ਸਕਣਗੇ।

ਇਸ ਮੌਕੇ ਡਾਕਟਰਾਂ ਦੀਆਂ ਮਾਹਿਰ ਟੀਮਾਂ ਵਲੋਂ ਲੋਕਾਂ ਦੇ ਮੁਫ਼ਤ ਅੱਖਾਂ ਦਾ ਚੈਕਅੱਪ ਕੀਤਾ। ਇਸ ਮੌਕੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਹ ਕੈੰਪ ਲਾਇਨ ਆਈ ਕੇਅਰ ਸੈਂਟਰ ਜੈਤੋ ਦੇ ਸਹਿਯੋਗ ਨਾਲ ਲਗਾਇਆ ਗਿਆ |ਇਸ ਮੌਕੇ ਮੁੱਖ ਮਹਿਮਾਨਾ, ਵਿਸ਼ੇਸ਼ ਮਹਿਮਾਨਾ ਤੇ ਹੋਰਨਾਂ ਸ਼ਖ਼ਸੀਅਤਾ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ |
