ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਅਧੀਨ ਵੱਖ-ਵੱਖ ਅਸਾਮੀਆਂ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ 11 ਫਰਵਰੀ

ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਆਪਣੀਆਂ ਫਲਾਇੰਗ ਟਰੇਨਿੰਗ ਸੰਸਥਾਵਾਂ ਪਟਿਆਲਾ ਤੇ ਅੰਮ੍ਰਿਤਸਰ ਅਤੇ ਪੰਜਾਬ ਏਅਰਕਰਾਫਟ ਮੈਂਟੀਨੈਂਸ ਇੰਜੀਨੀਅਰਿੰਗ ਕਾਲਜ ਪਟਿਆਲਾ ਲਈ ਵੱਖ-ਵੱਖ ਅਸਾਮੀਆਂ *ਤੇ ਸਟਾਫ ਦੀ ਭਰਤੀ ਕੀਤੀ ਜਾਣੀ ਹੈ ਜਿਸ ਦੀ ਅੰਤਿਮ ਮਿਤੀ 11 ਫਰਵਰੀ 2026 ਹੈ। ਉਨ੍ਹਾਂ ਦੱਸਿਆ ਕਿ ਉਕਤ ਸੰਸਥਾਵਾਂ ਵਿਖੇ ਪਾਇਲਟ ਇੰਸਟਰਕਟਰ, ਅਸਿਸਟੈਂਟ ਪਾਇਲਟ ਇੰਸਟਰਕਟਰ, ਅਕਾਉਂਟੈਂਟ, ਇੰਸਟਰਕਟਰ, ਗਰਾਉਂਡ ਇੰਸਟਰਕਟਰ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਵੈਬਸਾਈਟ www.pamecpatiala.com *ਤੇ ਵਿਜਿਟ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *